ਫ਼ੌਜ ਨੇ ਅੱਤਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼, ਭਾਰੀ ਮਾਤਰਾ ''ਚ ਗੋਲਾ-ਬਾਰੂਦ ਬਰਾਮਦ

Tuesday, Jul 07, 2026 - 02:33 PM (IST)

ਫ਼ੌਜ ਨੇ ਅੱਤਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼, ਭਾਰੀ ਮਾਤਰਾ ''ਚ ਗੋਲਾ-ਬਾਰੂਦ ਬਰਾਮਦ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਭਾਰਤੀ ਫ਼ੌਜ ਨੇ ਇਕ ਅੱਤਵਾਦੀ ਟਿਕਾਣੇ ਦੇ ਪਰਦਾਫਾਸ਼ ਕਰਦੇ ਹੋਏ ਉੱਥੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਸੋਮਵਾਰ ਨੂੰ ਫ਼ੌਜ ਨੇ ਕੇਰਨ ਸੈਕਟਰ ਦੇ ਕੁਝ ਖੇਤਰ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦੇ ਪਰਦਾਫਾਸ਼ ਕੀਤਾ। ਸੁਰੱਖਿਆ ਫ਼ੋਰਸਾਂ ਨੇ ਉੱਥੋਂ ਇਕ AK ਸੀਰੀਜ਼ ਦੀਆਂ 5 ਰਾਈਫਲਾਂ, AK ਰਾਈਫਲਜ਼ ਦੀਆਂ 9 ਮੈਗਜ਼ੀਨ, ਇਕ ਹੱਥਗੋਲਾ ਅਤੇ ਭਾਰੀ ਮਾਤਰਾ 'ਚ ਗੋਲਾ-ਬਾਰੂਦ ਆਦਿ ਬਰਾਮਦ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News