ਬਦਲ ਗਿਆ ਮੌਸਮ! ਉੱਤਰਾਖੰਡ, ਹਿਮਾਚਲ ਤੇ ਕਸ਼ਮੀਰ ’ਚ ਬਰਫ਼ਬਾਰੀ, ਵਧਿਆ ਠੰਡ ਦਾ ਕਹਿਰ
Monday, Oct 26, 2026 - 07:45 AM (IST)
ਉੱਤਰਕਾਸ਼ੀ/ਸ਼ਿਮਲਾ (ਏਜੰਸੀ, ਸੰਤੋਸ਼) – ਉੱਤਰਾਖੰਡ ਦੇ ਯਮੁਨੋਤਰੀ ਧਾਮ ਵਿਚ ਮੌਸਮ ਦੀ ਪਹਿਲੀ ਬਰਫ਼ਬਾਰੀ ਨਾਲ ਮੰਦਰ ਵਿਚ ਦਰਸ਼ਨਾਂ ਲਈ ਪਹੁੰਚੇ ਤੀਰਥ ਯਾਤਰੀਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਉੱਥੇ ਹੀ ਤਾਪਮਾਨ ਵਿਚ ਗਿਰਾਵਟ ਦੇ ਵਿਚਾਲੇ ਕੇਦਾਰਨਾਥ ਵਿਚ ਵੀ ਬਰਫ਼ਬਾਰੀ ਹੋਈ। ਹਿਮਾਚਲ ਪ੍ਰਦੇਸ਼ ਵਿਚ ਨਾਰਕੰਡਾ ਦੀਆਂ ਪ੍ਰਸਿੱਧ ਸੈਰਗਾਹਾਂ ਹਾਟੂ ਪੀਕ, ਰੋਹਤਾਂਗ ਦੱਰੇ, ਅਟਲ ਟਨਲ ਦੇ ਆਸ-ਪਾਸ, ਕਿੰਨੌਰ ਦੇ ਛਿਤਕੁਲ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਤੇ ਭਰਮੌਰ ਦੀਆਂ ਉੱਚੀਆਂ ਚੋਟੀਆਂ ’ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਸੂਬੇ ਵਿਚ ਠੰਡ ਦਾ ਕਹਿਰ ਵਧ ਗਿਆ ਹੈ।
ਇਹ ਵੀ ਪੜ੍ਹੋ : 174 ਯਾਤਰੀਆਂ ਲਈ ਮਸੀਹਾ ਬਣੇ ਕੈਪਟਨ ਸਮਿਤ ਮਛਾਰ ! ਵਿਸ਼ੇਸ਼ ਪਗੜੀ ਨਾਲ ਕੀਤਾ ਜਾਵੇਗਾ ਸਨਮਾਨ
ਕਬਾਇਲੀ ਜ਼ਿਲ੍ਹਾ ਲਾਹੌਲ-ਸਪੀਤੀ ਦਾ ਮੁੱਖ ਦਫ਼ਤਰ ਕੇਲਾਂਗ ਸੂਬੇ ਵਿਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਡਿਗ ਕੇ ਮਨਫੀ 2.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਗਿਆਨ ਵਿਭਾਗ ਨੇ ਐਤਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ, ਰੁਦਰਪ੍ਰਯਾਗ, ਬਾਗੇਸ਼ਵਰ, ਚਮੋਲੀ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਵਿਚ ਕੁਝ ਥਾਵਾਂ ’ਤੇ ਬਹੁਤ ਹਲਕੇ ਮੀਂਹ ਜਾਂ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਸੀ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਬਨੀ ਦੇ ਨੇੜੇ ਸਥਿਤ ਕੈਲਾਸ਼ ਕੁੰਡ ਦੇ ਆਸ-ਪਾਸ ਦੇ ਉੱਚੇ ਪਹਾੜ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਗਏ ਹਨ। ਬਰਫ਼ਬਾਰੀ ਕਾਰਨ ਪਹਾੜੀ ਖੇਤਰ ਦਾ ਨਜ਼ਾਰਾ ਬੇਹੱਦ ਖ਼ੂਬਸੂਰਤ ਹੋ ਗਿਆ ਹੈ।
ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
