ਜੰਮੂ : ਕੌਮਾਂਤਰੀ ਸਰਹੱਦ ਨੇੜੇ ਝੋਨੇ ਦੇ ਖੇਤ ’ਚੋਂ ਡਰੋਨ ਬਰਾਮਦ, ਪੁਲਸ ਵਲੋਂ ਜਾਂਚ ਸ਼ੁਰੂ

Sunday, Oct 25, 2026 - 03:10 PM (IST)

ਜੰਮੂ : ਕੌਮਾਂਤਰੀ ਸਰਹੱਦ ਨੇੜੇ ਝੋਨੇ ਦੇ ਖੇਤ ’ਚੋਂ ਡਰੋਨ ਬਰਾਮਦ, ਪੁਲਸ ਵਲੋਂ ਜਾਂਚ ਸ਼ੁਰੂ

ਜੰਮੂ (ਏਜੰਸੀ) - ਜੰਮੂ ’ਚ ਸ਼ਨੀਵਾਰ ਸ਼ਾਮ ਕੌਮਾਂਤਰੀ ਸਰਹੱਦ ਨੇੜੇ ਝੋਨੇ ਦੇ ਖੇਤ ’ਚੋਂ ਇਕ ਡਰੋਨ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਹਾਲੇ ਇਹ ਪਤਾ ਨਹੀਂ ਚੱਲ ਸਕਿਆ ਕਿ ਡਰੋਨ ਪਾਕਿਸਤਾਨ ਤੋਂ ਆਇਆ ਸੀ ਜਾਂ ਇਸ ਨੂੰ ਕਿਸੇ ਸਥਾਨਕ ਵਿਅਕਤੀ ਨੇ ਸੰਚਾਲਿਤ ਕੀਤਾ ਸੀ। ਜਾਂਚ ਦੌਰਾਨ ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਲੱਗਭਗ 4.40 ਵਜੇ ਮਖਿਆਲ ਪਿੰਡ ਦੇ ਵਸਨੀਕ ਵਿਜੇ ਕੁਮਾਰ ਦੇ ਖੇਤ ’ਚ ਇਹ ਡਰੋਨ ਵਿਖਾਈ ਦਿੱਤਾ।

ਇਹ ਵੀ ਪੜ੍ਹੋ : ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ 'ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ

ਖੇਤ ਵਿਚ ਪਏ ਡਰੋਨ ਨੂੰ ਦੇਖਣ ਤੋਂ ਬਾਅਦ ਵਿਜੇ ਕੁਮਾਰ ਨੇ ਕਾਨਾਚੱਕ ਪੁਲਸ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੇ ਡਰੋਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਅਧਿਕਾਰੀਆਂ ਅਨੁਸਾਰ, ਡਰੋਨ ਦੇ ਸਰੋਤ, ਉਸ ਦੇ ਸੰਭਾਵੀ ਉਡਾਣ ਮਾਰਗ ਅਤੇ ਖੇਤ ’ਚ ਉਸ ਨੂੰ ਛੱਡੇ ਜਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਪਰਿਵਾਰ ਦੀ ਮਾਂ ਚਿੰਤਪੂਰਨੀ ਨੇ ਪੂਰੀ ਕੀਤੀ ਮਨੋਕਾਮਨਾ! ਚੜ੍ਹਾਇਆ 1.5 ਕਿਲੋ ਚਾਂਦੀ ਦਾ ਛਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News