3.5 ਲੱਖ ਫੁੱਲਾਂ ਨਾਲ ਸਜਿਆ ''ਬਾਗ਼-ਏ-ਗੁਲ-ਏ-ਦਾਊਦ'', ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ

Saturday, Oct 24, 2026 - 09:37 PM (IST)

3.5 ਲੱਖ ਫੁੱਲਾਂ ਨਾਲ ਸਜਿਆ ''ਬਾਗ਼-ਏ-ਗੁਲ-ਏ-ਦਾਊਦ'', ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ

ਸ਼੍ਰੀਨਗਰ : ਕਸ਼ਮੀਰ ਦੀ ਖੂਬਸੂਰਤੀ ਦੇਖਣ ਲਈ ਹੁਣ ਸਿਰਫ਼ ਗਰਮੀਆਂ ਦੇ ਮੌਸਮ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਅਕਤੂਬਰ-ਨਵੰਬਰ ਦੇ ਪਤਝੜ ਦੇ ਮੌਸਮ ਵਿੱਚ ਵੀ ਸ਼੍ਰੀਨਗਰ ਦਾ 'ਬਾਗ਼-ਏ-ਗੁਲ-ਏ-ਦਾਊਦ' ਗਾਰਡਨ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣ ਰਿਹਾ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੇਸ਼ ਭਰ ਦੇ ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਇਸ ਗਾਰਡਨ ਦਾ ਦੌਰਾ ਕਰਨ ਲਈ ਵਿਸ਼ੇਸ਼ ਸੱਦਾ ਦਿੱਤਾ ਹੈ। ਇਹ ਕਸ਼ਮੀਰ ਦਾ ਪਹਿਲਾ ਗੁਲਦਾਉਦੀ (Chrysanthemum) ਥੀਮ ਗਾਰਡਨ ਹੈ, ਜਿਸ ਨੂੰ ਪਤਝੜ ਦੌਰਾਨ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਗਾਰਡਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੱਥੇ ਖਿੜਨ ਵਾਲੇ ਗੁਲਦਾਉਦੀ ਦੇ ਫੁੱਲ ਹਨ। ਇਸ ਸੀਜ਼ਨ ਵਿੱਚ ਲਗਭਗ 120 ਕਨਾਲ ਇਲਾਕੇ ਵਿੱਚ ਫੈਲੇ ਬਾਗ਼ ਵਿੱਚ ਗੁਲਦਾਉਦੀ ਦੀਆਂ 70 ਤੋਂ ਵੱਧ ਕਿਸਮਾਂ ਦੇ ਲਗਭਗ 3.5 ਲੱਖ ਪੌਦੇ ਲਗਾਏ ਗਏ ਹਨ। ਵੱਖ-ਵੱਖ ਰੰਗਾਂ ਅਤੇ ਆਕਾਰਾਂ ਦੇ ਇਹ ਫੁੱਲ ਪੂਰੇ ਬਾਗ਼ ਨੂੰ ਬੇਹੱਦ ਖੂਬਸੂਰਤ ਬਣਾਉਂਦੇ ਹਨ। ਕੁਦਰਤ ਪ੍ਰੇਮੀਆਂ ਅਤੇ ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਹ ਜਗ੍ਹਾ ਫੋਟੋਆਂ ਖਿੱਚਣ ਅਤੇ ਰੰਗ-ਬਿਰੰਗੇ ਨਜ਼ਾਰਿਆਂ ਦਾ ਆਨੰਦ ਲੈਣ ਲਈ ਬਹੁਤ ਖਾਸ ਹੈ।

 
 
 
 
 
 
 
 
 
 
 
 
 
 
 
 

A post shared by Omar Abdullah (@omar_abdullah_jk)

ਬਾਗ਼-ਏ-ਗੁਲ-ਏ-ਦਾਊਦ ਗਾਰਡਨ ਨੂੰ ਪਿਛਲੇ ਸਾਲ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸੀ, ਜਿੱਥੇ ਲੋਕਾਂ ਵੱਲੋਂ ਕਾਫੀ ਚੰਗਾ ਹੁੰਗਾਰਾ ਮਿਲਿਆ ਸੀ। ਇਸ ਸਾਲ ਫਲੋਰੀਕਲਚਰ ਵਿਭਾਗ ਨੇ ਇਸ ਦਾ ਵਿਸਥਾਰ ਕੀਤਾ ਹੈ ਅਤੇ ਫੁੱਲਾਂ ਦੀਆਂ ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਹਨ। ਇੱਥੇ ਫੁਹਾਰੇ, ਪਲਾਜ਼ਾ ਅਤੇ ਹੋਰ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਗਿਆ ਹੈ ਤਾਂ ਜੋ ਆਲੇ-ਦੁਆਲੇ ਦੇ ਕੁਦਰਤੀ ਨਜ਼ਾਰਿਆਂ ਦੇ ਨਾਲ-ਨਾਲ ਸੈਲਾਨੀਆਂ ਦੇ ਅਨੁਭਵ ਨੂੰ ਹੋਰ ਵਧੀਆ ਬਣਾਇਆ ਜਾ ਸਕੇ।

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਾਰਡਨ ਵਿੱਚ ਆ ਕੇ ਇੱਥੋਂ ਦੀ ਖੂਬਸੂਰਤੀ ਦਾ ਮਜ਼ਾ ਲੈਣ, ਤਸਵੀਰਾਂ ਖਿੱਚਣ ਅਤੇ ਯਾਦਗਾਰੀ ਪਲ ਲੈ ਕੇ ਪਰਤਣ। ਉਨ੍ਹਾਂ ਦੀ ਇਸ ਅਪੀਲ ਦਾ ਮੁੱਖ ਮਕਸਦ ਕਸ਼ਮੀਰ ਵਿੱਚ ਪਤਝੜ ਦੇ ਮੌਸਮ ਦੌਰਾਨ ਵੀ ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ।


author

Inder Prajapati

Content Editor

Related News