ਲੱਦਾਖ ਦੇਸ਼ ਦਾ ਪਹਿਲਾ 100 ਫੀਸਦੀ ਜੈਵਿਕ ਕੇਂਦਰ ਸ਼ਾਸਿਤ ਪ੍ਰਦੇਸ਼ ਕਰਾਰ

Monday, Oct 26, 2026 - 03:01 PM (IST)

ਲੱਦਾਖ ਦੇਸ਼ ਦਾ ਪਹਿਲਾ 100 ਫੀਸਦੀ ਜੈਵਿਕ ਕੇਂਦਰ ਸ਼ਾਸਿਤ ਪ੍ਰਦੇਸ਼ ਕਰਾਰ

ਜੰਮੂ (ਸੰਜੀਵ)- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਭਾਰਤ ਦਾ ਪਹਿਲਾ 100 ਫੀਸਦੀ ਜੈਵਿਕ ਕੇਂਦਰ ਸ਼ਾਸਿਤ ਪ੍ਰਦੇਸ਼ ਕਰਾਰ ਦਿੱਤਾ ਗਿਆ ਹੈ। ਇਹ ਐਲਾਨ ਕਰਦੇ ਹੋਏ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਕਿਸਾਨਾਂ ਦੇ ਸਮਰਪਣ ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਪ੍ਰਾਪਤੀ ਨੂੰ ਲੱਦਾਖ ਦੇ ਨਾਜ਼ੁਕ ਹਿਮਾਲੀਅਨ ਈਕੋ-ਸਿਸਟਮ ਨੂੰ ਸੰਭਾਲਣ, ਮਿੱਟੀ ਤੇ ਪਾਣੀ ਦੀ ਗੁਣਵੱਤਾ ’ਚ ਸੁਧਾਰ ਕਰਨ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਹਿਮ ਮੰਨਿਆ ਜਾਂਦਾ ਹੈ। ਰਵਾਇਤੀ ਖੇਤੀਬਾੜੀ ਅਭਿਆਸਾਂ ਤੇ ਢੁੱਕਵੇਂ ਕੁਦਰਤੀ ਹਾਲਾਤ ਦੇ ਅਾਧਾਰ ’ਤੇ ਲੱਦਾਖ ਨੂੰ ਟਿਕਾਊ ਤੇ ਵਾਤਾਵਰਣ ਮੁਤਾਬਕ ਖੇਤੀ ਦੇ ਮਾਡਲ ਵਜੋਂ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਲੈਫਟੀਨੈਂਟ ਗਵਰਨਰ ਨੇ ਕਿਹਾ ਕਿ ਇਹ ਲੱਦਾਖ ਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਮੁਸ਼ਕਲ ਭੂਗੋਲਿਕ ਹਾਲਾਤ ’ਚ ਵੀ ਵਾਤਾਵਰਣ ਅਨੁਕੂਲ ਖੇਤੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਜੈਵਿਕ ਦਰਜਾ ਹਾਸਲ ਕਰਨਾ ਸਿਰਫ਼ ਇਕ ਪ੍ਰਾਪਤੀ ਨਹੀਂ ਸਗੋਂ ਹਿਮਾਲੀਅਨ ਵਾਤਾਵਰਣ ਦੀ ਰੱਖਿਆ, ਰਵਾਇਤੀ ਖੇਤੀਬਾੜੀ ਅਭਿਆਸਾਂ ਨੂੰ ਸੁਰੱਖਿਅਤ ਰੱਖਣ ਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਵਚਨਬੱਧਤਾ ਵੀ ਹੈ।


author

cherry

Content Editor

Related News