ਜਾਰੀ ਨਰਾਤਿਆਂ ’ਚ ਹੁਣ ਤੱਕ 2.23 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ

Friday, Oct 16, 2026 - 10:46 AM (IST)

ਜਾਰੀ ਨਰਾਤਿਆਂ ’ਚ ਹੁਣ ਤੱਕ 2.23 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ

ਕਟੜਾ- ਜਾਰੀ ਨਰਾਤਿਆਂ ਦੌਰਾਨ ਹਰ ਦਿਨ ਮਾਂ ਭਗਵਤੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੈਸ਼ਨੋ ਦੇਵੀ ਭਵਨ ਸਮੇਤ ਯਾਤਰਾ ਦੇ ਪ੍ਰਵੇਸ਼ ਦੁਆਰ ਦੱਖਣੀ ਡਿਓਢੀ ’ਤੇ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਇਸੇ ਦਾ ਨਤੀਜਾ ਹੈ ਕਿ ਪਹਿਲੇ ਪੰਜ ਨਰਾਤਿਆਂ ਦੌਰਾਨ 2,23,657 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ’ਤੇ ਮਾਂ ਭਗਵਤੀ ਦੀਆਂ ਕੁਦਰਤੀ ਪਿੰਡੀਆਂ ਦੇ ਸਨਮੁੱਖ ਨਮਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। 

ਇਨ੍ਹਾਂ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਲਈ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ, ਜੰਮੂ-ਕਸ਼ਮੀਰ ਪੁਲਸ, ਸੀ.ਆਰ.ਪੀ.ਐੱਫ. ਦੀ 6 ਬਟਾਲੀਅਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਯਤਨ ਕਰ ਰਿਹਾ ਹੈ। ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਤੋਂ ਮਿਲੇ ਅਧਿਕਾਰਤ ਅੰਕੜਿਆਂ ਅਨੁਸਾਰ ਪਹਿਲੇ ਨਰਾਤੇ ’ਤੇ 47374, ਦੂਜੇ ਨਰਾਤੇ ’ਤੇ 48280, ਤੀਜੇ ਨਰਾਤੇ ’ਤੇ 46449 ਅਤੇ ਚੌਥੇ ਨਰਾਤੇ ਭਾਵ ਬੁੱਧਵਾਰ ਨੂੰ 41863 ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਸੀ। ਵੀਰਵਾਰ ਰਾਤ 10 ਵਜੇ ਤੱਕ 39,691 ਸ਼ਰਧਾਲੂਆਂ ਨੇ ਆਰ.ਐੱਫ.ਆਈ.ਡੀ. ਕਾਰਡ ਲੈ ਕੇ ਵੈਸ਼ਨੋ ਦੇਵੀ ਭਵਨ ਵੱਲ ਪ੍ਰਸਥਾਨ ਕਰ ਲਿਆ ਸੀ। ਅੰਦਾਜ਼ਾ ਹੈ ਕਿ ਇਨ੍ਹਾਂ ਨਰਾਤਿਆਂ ਦੌਰਾਨ ਲਗਭਗ 4 ਲੱਖ ਸ਼ਰਧਾਲੂ ਵੈਸ਼ਨੋ ਦੇਵੀ ਭਵਨ ’ਤੇ ਨਮਨ ਕਰਨਗੇ।

ਰੰਗ-ਬਿਰੰਗੀ ਸਜਾਵਟ ਨਾਲ ਜਗਮਗਾਇਆ ਮਾਂ ਵੈਸ਼ਨੋ ਦੇਵੀ ਦਾ ਦਰਬਾਰ

ਨਰਾਤਿਆਂ ਸਬੰਧੀ ਵੈਸ਼ਨੋ ਦੇਵੀ ਭਵਨ ’ਤੇ ਹੋਈ ਸਜਾਵਟ ਨੂੰ ਨਿਹਾਰਦੇ ਹੋਏ ਅਤੇ ਮਾਂ ਭਗਵਤੀ ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂ ਦਰਸ਼ਨਾਂ ਲਈ ਅੱਗੇ ਵਧ ਰਹੇ ਹਨ। ਇਸ ਦੌਰਾਨ ਸ਼ਰਧਾਲੂ ਕਹਿੰਦੇ ਨਜ਼ਰ ਆ ਰਹੇ ਹਨ ਕਿ ‘ਮਾਂ ਪਿਆਰਾ ਸਜਾ ਹੈ ਤੇਰਾ ਦਰਬਾਰ, ਹਰ ਵਾਰ ਨਰਾਤਿਆਂ ਵਿਚ ਹੀ ਸਾਨੂੰ ਦਰਸ਼ਨਾਂ ਲਈ ਬੁਲਾਉਣਾ!’ ਇਸੇ ਤਰ੍ਹਾਂ ਵੈਸ਼ਨੋ ਦੇਵੀ ਭਵਨ ’ਤੇ ਜਾਰੀ ਸ਼ਤ ਚੰਡੀ ਮਹਾਯੱਗ ਦੇ ਮੰਤਰਾਂ ਦੀ ਗੂੰਜ ਵੈਸ਼ਨੋ ਦੇਵੀ ਭਵਨ ਦੇ ਵਾਤਾਵਰਣ ਨੂੰ ਹੋਰ ਜ਼ਿਆਦਾ ਭਗਤੀ ਦੇ ਰੰਗ ਵਿਚ ਰੰਗ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News