ਫੌਜ ਦੀ ਪੱਛਮੀ ਕਮਾਨ ਦੇ ਕਮਾਂਡਰ ਨੇ ਕੀਤਾ ਜੰਮੂ ਸੈਕਟਰ ਦੇ ਅਗਲੇ ਇਲਾਕਿਆਂ ਦਾ ਦੌਰਾ

Thursday, Oct 22, 2026 - 12:33 PM (IST)

ਫੌਜ ਦੀ ਪੱਛਮੀ ਕਮਾਨ ਦੇ ਕਮਾਂਡਰ ਨੇ ਕੀਤਾ ਜੰਮੂ ਸੈਕਟਰ ਦੇ ਅਗਲੇ ਇਲਾਕਿਆਂ ਦਾ ਦੌਰਾ

ਜੰਮੂ (ਏਜੰਸੀ)- ਜ਼ਮੀਨੀ ਫੌਜ ਦੀ ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੇ ਜੰਮੂ ਸੈਕਟਰ ਦੇ ਅਗਲੇ ਇਲਾਕਿਆਂ ਦਾ ਦੌਰਾ ਕਰ ਕੇ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਟੁੱਟ ਸਮਰਪਣ, ਦ੍ਰਿੜ ਮਨੋਬਲ ਅਤੇ ਸ਼ਾਨਦਾਰ ਜੰਗੀ ਤਿਆਰੀਆਂ ਦੀ ਸ਼ਲਾਘਾ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਆਪਣੇ ਦੌਰੇ ਦੌਰਾਨ ਫੌਜ ਕਮਾਂਡਰ ਰਵਾਇਤੀ ਸ਼ਸਤਰ ਪੂਜਾ ਵਿਚ ਵੀ ਸ਼ਾਮਲ ਹੋਏ। ਇਹ ਰਸਮ ਭਾਰਤੀ ਫੌਜ ਦੀ ਸਦੀਆਂ ਪੁਰਾਣੀ ਯੋਧਾ ਰਵਾਇਤ ਦੀ ਪ੍ਰਤੀਕ ਹੈ ਜੋ ਫੌਜੀਆਂ, ਉਨ੍ਹਾਂ ਦੇ ਹਥਿਆਰਾਂ ਅਤੇ ਰਾਸ਼ਟਰ ਦੀ ਰੱਖਿਆ ਦੇ ਫਰਜ਼ ਵਿਚਕਾਰ ਪਵਿੱਤਰ ਸਬੰਧ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਰਸਮ ਨੇ ਭਾਰਤੀ ਫੌਜ ਦੀ ਆਪਣੀ ਅਮੀਰ ਰਵਾਇਤ ਨੂੰ ਬਣਾਏ ਰੱਖਣ, ਫਰਜ਼ ਪ੍ਰਤੀ ਅਟੱਲ ਰਹਿਣ ਅਤੇ ਕਿਸੇ ਵੀ ਫੌਜੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਅਧਿਕਾਰੀਆਂ ਅਨੁਸਾਰ, ਫੌਜ ਕਮਾਂਡਰ ਨੇ ਖੇਤਰ ਵਿਚ ਮੁਹਿੰਮਬੱਧ ਤਿਆਰੀਆਂ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਸਥਾਨਕ ਫੌਜ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।


author

cherry

Content Editor

Related News