LAC ਤਣਾਅ ''ਤੇ ਫੌਜ ਦਾ ਬਿਆਨ- ਗੋਲੀਬਾਰੀ ਕਰ ਕੇ ਜਾਣ ਬੁੱਝ ਕੇ ਭੜਕਾ ਰਿਹਾ ਹੈ ਚੀਨ

Tuesday, Sep 08, 2020 - 11:50 AM (IST)

LAC ਤਣਾਅ ''ਤੇ ਫੌਜ ਦਾ ਬਿਆਨ- ਗੋਲੀਬਾਰੀ ਕਰ ਕੇ ਜਾਣ ਬੁੱਝ ਕੇ ਭੜਕਾ ਰਿਹਾ ਹੈ ਚੀਨ

ਨਵੀਂ ਦਿੱਲੀ- ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਹਾਲਾਤ ਤਣਾਅਪੂਰਨ ਹਨ। ਬੀਤੀ ਰਾਤ ਚੀਨੀ ਫੌਜ ਨੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ। ਹੁਣ ਭਾਰਤੀ ਫੌਜ ਵਲੋਂ ਪੂਰੀ ਘਟਨਾ 'ਤੇ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਹੈ। ਫੌਜ ਦਾ ਕਹਿਮਾ ਹੈ ਕਿ ਭਾਰਤ, ਜਿੱਥੇ ਐੱਲ.ਏ.ਸੀ. 'ਤੇ ਤਣਾਅ ਘੱਟ ਕਰਨ ਲਈ ਵਚਨਬੱਧ ਹੈ। ਚੀਨ ਅੱਗੇ ਵੱਧਣ ਲਈ ਭੜਕਾਊ ਗਤੀਵਿਧੀਆਂ ਕਰ ਰਿਹਾ ਹੈ। ਬੀਜਿੰਗ ਵਲੋਂ ਲਗਾਏ ਜਾ ਰਹੇ ਦੋਸ਼ਾਂ 'ਤੇ ਭਾਰਤੀ ਫੌਜ ਨੇ ਕਿਹਾ ਕਿ ਕਿਸੇ ਵੀ ਪੱਧਰ 'ਤੇ ਭਾਰਤੀ ਫੌਜ ਨੇ ਐੱਲ.ਏ.ਸੀ. ਪਾਰ ਨਹੀਂ ਕੀਤਾ ਅਤੇ ਗੋਲੀਬਾਰੀ ਸਮੇਤ ਕੋਈ ਹਮਲਾ ਨਹੀਂ ਕੀਤਾ। ਚੀਨੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਫੌਜ ਅਤੇ ਡਿਪਲੋਮੈਟ 'ਤੇ ਗੱਲਬਾਤ ਦਰਮਿਆਨ ਸਮਝੌਤੇ ਦਾ ਉਲੰਘਣ ਕਰ ਰਿਹਾ ਹੈ ਅਤੇ ਹਮਲਾਵਰ ਯੁੱਧ ਅਭਿਆਸ ਕਰ ਰਿਹਾ ਹੈ।

ਭਾਰਤੀ ਫੌਜ ਨੇ ਕਿਹਾ,''7 ਸਤੰਬਰ 2020 ਨੂੰ ਪੀ.ਐੱਲ.ਏ. ਫੌਜੀਆਂ ਨੇ ਸਾਡੇ ਇਕ ਫਾਰਵਰਡ ਪੋਜ਼ੀਅਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਸਾਡੇ ਫੌਜੀਆਂ ਨੇ ਚੀਨੀ ਜਵਾਨਾਂ ਦਾ ਮੁਕਾਬਲਾ ਕੀਤਾ ਤਾਂ ਉਨ੍ਹਾਂ ਨੇ (ਪੀ.ਐੱਲ.ਏ.) ਹਵਾ 'ਚ ਕੁਝ ਰਾਊਂਡ ਫਾਇਰਿੰਗ ਕੀਤੀ। ਫੌਜੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਗੰਭੀਰ ਉਕਸਾਵੇ ਦੇ ਬਾਵਜੂਦ ਸਾਡੇ ਫੌਜੀਆਂ ਨੇ ਬਹੁਤ ਸਬਰ ਨਾਲ ਕੰਮ ਲਿਆ ਅਤੇ ਜ਼ਿੰਮੇਵਾਰ ਤਰੀਕੇ ਨਾਲ ਵਤੀਰਾ ਕੀਤਾ।'' ਭਾਰਤੀ ਫੌਜ ਨੇ ਕਿਹਾ ਕਿ ਅਸੀਂ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹਾਂ, ਹਾਲਾਂਕਿ ਹਰ ਕੀਮਤ 'ਤੇ ਰਾਸ਼ਟਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਵੀ ਅਸੀਂ ਵਚਨਬੱਧ ਹੈ। ਚੀਨ ਦੇ ਵੈਸਟਰਨ ਥੀਏਟਰ ਕਮਾਂਡਰ ਦਾ ਬਿਆਨ ਉਨ੍ਹਾਂ ਦੇ ਘਰੇਲੂ ਅਤੇ ਕੌਮਾਂਤਰੀ ਦਰਸ਼ਕਾਂ ਨੂੰ ਗੁੰਮਰਾਹ ਕਰਨ ਦੀ ਇਕ ਕੋਸ਼ਿਸ਼ ਹੈ।

ਇਹ ਸੀ ਚੀਨ ਦਾ ਬਿਆਨ
ਚੀਨੀ ਫੌਜ ਦੇ ਵੈਸਟਰਨ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਸ਼ੁਲੀ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਪੇਂਗੋਂਗ ਲੇਕ ਦੇ ਦੱਖਣੀ ਇਲਾਕੇ 'ਚ ਸ਼ੇਪਾਓ ਮਾਊਂਟੇਨ ਕੋਲ ਘੁਸਪੈਠ ਕੀਤੀ। ਦੋਹਾਂ ਦੇਸ਼ਾਂ ਦਰਮਿਆਨ ਜੋ ਸਮਝੌਤਾ ਹੋਇਆ, ਉਸ ਨੂੰ ਭਾਰਤੀ ਫੌਜ ਨੇ ਤੋੜਿਆ ਹੈ। ਚੀਨ ਨੇ ਕਿਹਾ ਕਿ ਭਾਰਤੀ ਫੌਜ ਨੂੰ ਤੁਰੰਤ ਆਪਣੇ ਜਵਾਨਾਂ ਨੂੰ ਐੱਲ.ਏ.ਸੀ. ਤੋਂ ਪਿੱਛੇ ਹਟਾਉਣਾ ਚਾਹੀਦਾ।


author

DIsha

Content Editor

Related News