ਮੱਧ ਪ੍ਰਦੇਸ਼ : ਪੰਨਾ ਦੀ ਖਾਨ ''ਚ ਮਜ਼ਦੂਰ ਨੂੰ ਮਿਲਿਆ 12 ਲੱਖ ਰੁਪਏ ਦਾ ਹੀਰਾ

Saturday, Jun 25, 2022 - 03:45 PM (IST)

ਪੰਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਇਕ ਖਾਨ 'ਚ ਖੋਦਾਈ ਦੌਰਾਨ ਇਕ ਮਜ਼ਦੂਰ ਨੂੰ ਕਰੀਬ 10 ਤੋਂ 12 ਲੱਖ ਰੁਪਏ ਕੀਮਤ ਦਾ 3.15 ਕੈਰੇਟ ਦਾ ਹੀਰਾ ਮਿਲਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਨਾ ਹੀਰਾ ਦਫ਼ਤਰ ਦੇ ਅਧਿਕਾਰੀ ਅਨੁਪਮ ਸਿੰਘ ਨੇ ਦੱਸਿਆ ਕਿ ਮਜ਼ਦੂਰ ਸੁਰੇਂਦਰ ਪਾਲ ਲੋਧੀ ਨੂੰ ਕ੍ਰਿਸ਼ਨਾ ਕਲਿਆਣਪੁਰ ਦੀ ਇਕ ਠੇਕੇ ਦੀ ਖਾਨ 'ਚ 3.15 ਕੈਰੇਟ ਦੀ ਹੀਰਾ ਮਿਲਿਆ ਹੈ ਅਤੇ ਉਸ ਨੇ ਇਸ ਨੂੰ ਸ਼ੁੱਕਰਵਾਰ ਨੂੰ ਦਫ਼ਤਰ 'ਚ ਜਮ੍ਹਾ ਕਰਵਾ ਦਿੱਤਾ ਹੈ। 

ਇਹ ਵੀ ਪੜ੍ਹੋ : ਕਸ਼ਮੀਰ ਦੇ ਅਧਿਆਪਕ ਨੇ ਬਣਾਈ ਸੋਲਰ ਕਾਰ, ਲਗਜ਼ਰੀ ਕਾਰਾਂ ਨੂੰ ਦੇਵੇਗੀ ਟੱਕਰ

ਮਾਹਿਰਾਂ ਅਨੁਸਾਰ, ਨੀਲਾਮੀ 'ਚ ਇਸ ਹੀਰੇ 'ਤੇ 10 ਤੋਂ 12 ਲੱਖ ਰੁਪਏ ਦੀ ਸਫ਼ਲ ਬੋਲੀ ਲੱਗ ਸਕਦੀ ਹੈ। ਲੋਧੀ ਨੂੰ ਉਮੀਦ ਹੈ ਕਿ ਹੀਰੇ ਦੀ ਨੀਲਾਮੀ ਤੋਂ ਮਿਲਣ ਵਾਲੀ ਰਕਮ ਨਾਲ ਉਸ ਦੀ ਹਾਲਤ ਸੁਧਰੇਗੀ ਅਤੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਉਠਾ ਸਕੇਗਾ। ਲੋਧੀ ਨੇ ਕਿਹਾ ਕਿ 9 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਸ ਕੀਮਤੀ ਪੱਥਰ ਦੇ ਮਿਲਣ ਨਾਲ ਉਹ ਬੇਹੱਦ ਖ਼ੁਸ਼ ਹੈ। ਇਸ ਵਿਚ, ਸਿੰਘ ਨੇ ਦੱਸਿਆ ਕਿ ਹੀਰੇ ਨੂੰ ਨੀਲਾਮੀ ਲਈ ਰੱਖਿਆ ਜਾਵੇਗਾ ਅਤੇ ਇਸ ਤੋਂ ਪ੍ਰਾਪਤ ਰਾਸ਼ੀ ਤੋਂ ਰਾਇਲਟੀ ਕੱਟ ਕੇ ਬਾਕੀ ਰਕਮ ਦਾ ਭੁਗਤਾਨ ਸੰਬੰਧਤ ਮਜ਼ਦੂਰ ਨੂੰ ਕਰ ਦਿੱਤਾ ਜਾਵੇਗਾ। ਲੋਧੀ ਪ੍ਰਵਾਸੀ ਮਜ਼ਦੂਰ ਦੇ ਰੂਪ 'ਚ ਕੰਮ ਕਰਦਾ ਸੀ ਪਰ ਦੂਜਿਆਂ ਦੀ ਸਫ਼ਲਤਾ ਦੇਖ ਕੇ ਉਸ ਨੇ ਵੀ ਹੀਰਾ ਖਾਨ 'ਚ ਆਪਣੀ ਕਿਸਮਤ ਦਾ ਫ਼ੈਸਲਾ ਕੀਤਾ। ਬੁੰਦੇਲਖੰਡ ਇਲਾਕੇ 'ਚ ਸਥਿਤ ਪੰਨਾ ਜ਼ਿਲ੍ਹੇ 'ਚ ਲਗਭਗ 12 ਲੱਖ ਕੈਰੇਟ ਦੇ ਹੀਰਿਆਂ ਦਾ ਭੰਡਾਰ ਹੋਣ ਦਾ ਅਨੁਮਾਨ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News