ਕੁਵੈਤ ਗਏ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਨੇ ਲਾਸ਼ ਭਾਰਤ ਲਿਆਉਣ ਦੀ ਕੀਤੀ ਮੰਗ

05/22/2020 10:32:14 AM

ਸੀਕਰ- ਕੁਵੈਤ 'ਚ ਕਰੀਬ ਇਕ ਮਹੀਨੇ ਪਹਿਲਾਂ ਕੰਮ ਦੌਰਾਨ ਮਸ਼ੀਨ ਹੇਠਾਂ ਦੱਬਣ ਨਾਲ ਸ਼ੇਖਾਵਾਟੀ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਿੰਡ ਵਾਸੀਆਂ ਨੇ ਬਜ਼ੁਰਗ ਮਾਤਾ-ਪਿਤਾ ਸਮੇਤ ਪਰਿਵਾਰ ਨੂੰ ਹੁਣ ਤੱਕ ਭਣਕ ਨਹੀਂ ਲੱਗਣ ਦਿੱਤੀ। ਇਸ ਦੀ ਬਜਾਏ ਪਿੰਡ ਵਾਸੀ ਖੁਦ ਹੀ ਆਪਣੇ ਪੱਧਰ 'ਤੇ ਉਸ ਦੀ ਲਾਸ਼ ਨੂੰ ਕੁਵੈਤ ਤੋਂ ਮੰਗਵਾਉਣ ਦੀ ਜਦੋ-ਜਹਿਦ 'ਚ ਲੱਗੇ ਹਨ। ਪਿੰਡ ਵਾਸੀ ਜ਼ਿਲਾ ਪ੍ਰਸ਼ਾਸਨ ਤੋਂ ਲੈ ਕੇ ਸੰਸਦ ਮੈਂਬਰ ਅਤੇ ਵਿਦੇਸ਼ ਮੰਤਰਾਲੇ ਤੱਕ ਕਈ ਵਾਰ ਬੇਨਤੀ ਕਰ ਚੁਕੇ ਹਨ। ਉੱਥੇ ਹੀ ਮਨੁੱਖੀ ਅਧਿਕਾਰ ਕਮਿਸ਼ਨ 'ਚ ਵੀ ਰਿਪੋਰਟ ਦਿੱਤੀ ਹੈ। ਹਾਲਾਂਕਿ ਮਾਮਲੇ 'ਚ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਣ 'ਤੇ ਉਨ੍ਹਾਂ ਨੇ ਹੁਣ ਐੱਸ.ਡੀ.ਐੱਮ. ਨੂੰ ਸਮੂਹਕ ਮੰਗ ਪੱਤਰ ਦੇ ਕੇ ਇਹ ਮੁੱਦਾ ਚੁੱਕਿਆ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ਸੂਤਰਾਂ ਅਨੁਸਾਰ ਨੀਮਕਾਥਾਨਾ ਦੇ ਤਿਵਾੜੀ ਦਾ ਬਾਸ ਪਿੰਡ ਦੇ ਭੂਪੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਬਜਰੰਗਲਾਲ ਸ਼ਰਮਾ ਦਾ ਛੋਟਾ ਬੇਟਾ ਨਵੀਨ ਕੁਮਾਰ ਸਤੰਬਰ 2018 ਨੂੰ ਕੁਵੈਤ ਗਿਆ ਸੀ। ਕੁਵੈਤ ਦੀ ਲਿਮਾਕ ਕੰਸਟਰਕਸ਼ਨ ਕੰਪਨੀ 'ਚ ਕੰਮ ਕਰਦਾ ਸੀ। 19 ਅਪ੍ਰੈਲ 2020 ਨੂੰ ਨਵੀਨ ਦੇ ਦੋਸਤ ਮਨੋਜ ਕੇਸਵਾਨੀ ਨੇ ਫੋਨ 'ਤੇ ਦੱਸਿਆ ਕਿ ਹਾਦਸੇ 'ਚ ਨਵੀਨ ਮਸ਼ੀਨ ਦੇ ਹੇਠਾਂ ਦੱਬ ਗਿਆ। ਉਸ ਦੀ ਮੌਕੇ 'ਤੇ ਮੌਤ ਹੋ ਗਈ। ਹਾਲੇ ਤੱਕ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਹੈ। 

ਸ਼ਰਮਾ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਇੱਥੇ ਲਿਆਉਣ ਅਤੇ ਮੁਆਵਜ਼ੇ ਲਈ ਲੋਕ ਪਿੰਡ ਦੇ ਬਾਹਰ ਹੀ ਮੀਟਿੰਗ ਕਰਦੇ ਹਨ ਤਾਂ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਉਨ੍ਹਾਂ ਨੇ ਨਵੀਨ ਦੇ ਦੋਸਤ ਮਨੋਜ ਨੂੰ ਫੋਨ ਕਰ ਕੇ ਕਿਸੇ ਨੂੰ ਹਾਦਸੇ ਬਾਰੇ ਨਹੀਂ ਦੱਸਣ ਦੀ ਗੱਲ ਕਹੀ। ਉਹ ਕੰਪਨੀ ਤੋਂ ਨਵੀਨ ਦੇ ਦਸਤਾਵੇਜ਼ ਬਣਵਾਉਣ 'ਚ ਲੱਗ ਗਏ। ਉਨ੍ਹਾਂ ਨੇ ਸਾਰੀ ਜਗ੍ਹਾ ਮੇਲ ਕਰ ਕੇ ਜਲਦ ਤੋਂ ਜਲਦ ਲਾਸ਼ ਨੂੰ ਭਾਰਤ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਬਜਰੰਗਲਾਲ ਸ਼ਰਮਾ ਦੇ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੈ। ਨਵੀਨ ਡੀਡਵਾਨਾ ਦੇ ਏਜੰਟ ਰਾਹੀਂ ਕੁਵੈਤ ਗਿਆ ਸੀ। ਕੁਵੈਤ ਜਾਣ ਲਈ ਰੁਪਏ ਵੀ ਉਧਾਰ ਲਏ ਸਨ। ਪਿੰਡ ਵਾਸੀ ਸੰਸਦ ਮੈਂਬਰ ਸੁਮੇਧਾਨੰਦ ਸਰਸਵਤੀ ਨੂੰ ਵੀ ਮਿਲ ਚੁਕੇ ਹਨ। ਹਾਲੇ ਤੱਕ ਲਾਸ਼ ਨੂੰ ਭਾਰਤ ਲਿਆਉਣ ਲਈ ਕੋਈ ਰਸਤਾ ਨਹੀਂ ਨਿਕਲ ਸਕਿਆ ਹੈ। ਕੰਪਨੀ ਵਲੋਂ ਐੱਨ.ਓ.ਸੀ. ਮਿਲ ਚੁਕੀ ਹੈ। ਨਾਨ ਇਫੈਕਟਿਵ ਬਾਡੀ ਇਨ ਕੋਵਿਡ ਦਾ ਸਰਟੀਫਿਕੇਟ ਵੀ ਮਿਲ ਚੁੱਕਿਆ ਹੈ।


DIsha

Content Editor

Related News