ਕਿਸਾਨਾਂ ਦਾ ਵੱਡਾ ਐਲਾਨ, 10 ਅਪ੍ਰੈਲ ਨੂੰ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇ ਕਰਨਗੇ ਜਾਮ

Friday, Apr 09, 2021 - 10:15 AM (IST)

ਸੋਨੀਪਤ (ਦੀਕਸ਼ਿਤ)- ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਕਰ ਰਹੇ ਕਿਸਾਨ 10 ਅਪ੍ਰੈਲ ਸ਼ਨੀਵਾਰ ਨੂੰ 24 ਘੰਟੇ ਲਈ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐੱਕਸਪ੍ਰੈੱਸ-ਵੇ ਜਾਮ ਕਰਨਗੇ। ਕਿਸਾਨਾਂ ਨੇ ਜਾਮ ਨੂੰ ਲੈ ਕੇ ਕੁੰਡਲੀ ਧਰਨੇ ਵਾਲੀ ਥਾਂ ’ਤੇ ਕਈ ਦੌਰ ਦੀ ਬੈਠਕ ਕਰ ਕੇ ਰਣਨੀਤੀ ਤਿਆਰ ਕੀਤੀ। ਜਾਮ ਸਬੰਧੀ ਕਿਸਾਨ ਸੰਗਠਨਾਂ ਨੇ ਕੇ. ਐੱਮ. ਪੀ. ਦੇ ਨਾਲ ਲੱਗਦੇ ਪਿੰਡਾਂ ’ਚ ਸੰਪਰਕ ਕੀਤਾ। ਇੱਥੋਂ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਕੋਲ ਹੀ ਕੇ. ਐੱਮ. ਪੀ. ’ਤੇ ਜਾਮ ਲਾ ਕੇ ਕਿਸਾਨਾਂ ਨੂੰ ਸਮਰਥਣ ਦੇਣ।

ਇਹ ਵੀ ਪੜ੍ਹੋ : ਪਰਬਤੀ ਖੇਤਰਾਂ 'ਚ ਜਾਨਵਰਾਂ ਤੋਂ ਫ਼ਸਲਾਂ ਨੂੰ ਹੋਣ ਵਾਲੇ ਨੁਕਸਾਨ ਦਾ ਕਿਸਾਨਾਂ ਨੂੰ ਦਿੱਤਾ ਜਾਵੇ ਮੁਆਵਜ਼ਾ : ਟਿਕੈਤ

ਇਸ ਦੇ ਇਲਾਵਾ ਸਾਂਝੇ ਕਿਸਾਨ ਮੋਰਚੇ ਨੇ ਡੀ. ਏ. ਪੀ. ਖਾਦ ਬਾਰੇ ਬੋਰੇ ’ਤੇ 100 ਰੁਪਏ ਵਧਾਉਣ ’ਤੇ ਸਖਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਿਸਾਨ ਨੂੰ ਪੂਰੀ ਲਾਗਤ ਨਹੀਂ ਮਿਲ ਰਹੀ ਹੈ। ਐੱਮ. ਐੱਸ. ਪੀ. ਪਾਉਣ ਲਈ ਕਿਸਾਨ ਅੰਦੋਲਨ ਕਰ ਰਹੇ ਹਨ। ਮੋਰਚੇ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਮਹਿੰਗਾਈ ਅਤੇ ਖੇਤੀ ’ਤੇ ਲਾਗਤ ਵਧ ਰਹੀ ਹੈ, ਉਸ ਨਾਲ ਕਿਸਾਨ ਐੱਮ. ਐੱਸ. ਪੀ. ਨਾਲ ਵੀ ਭਲਾ ਹੋਣਾ ਮੁਸ਼ਕਿਲ ਹੈ ਪਰ ਇਹ ਗੱਲ ਕੇਂਦਰ ਸਰਕਾਰ ਨੂੰ ਸਮਝ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ : ਜੇ ਤਾਲਾਬੰਦੀ ਵੀ ਲੱਗ ਜਾਂਦੀ ਹੈ ਤਾਂ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਰਹਾਂਗੇ: ਟਿਕੈਤ

ਨੋਟ : ਕਿਸਾਨਾਂ ਵਲੋਂ ਐਕਸਪ੍ਰੈੱਸ-ਵੇ ਜਾਮ ਕਰਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News