ਬਿਨਾਂ ਕੁੰਡਲੀ ਮਿਲਾਏ ਹੋਣਗੇ ਵਿਆਹ ! RSS ਤੇ VHP ਕਰਨਗੇ ਪ੍ਰਮੋਸ਼ਨ
Wednesday, Sep 23, 2026 - 10:32 AM (IST)
ਕੋਚੀ (ਏਜੰਸੀ)- ਹਿੰਦੂ ਸਮਾਜ ’ਚ ਸਮਾਜਿਕ ਸੁਧਾਰ ਲਿਆਉਣ ਅਤੇ ਨੌਜਵਾਨ ਪੀੜ੍ਹੀ ਨੂੰ ਜੋੜਨ ਦੀ ਵਿਆਪਕ ਪਹਿਲ ਹੇਠ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਜਾਤੀ-ਨਿਰਪੱਖ ਅਤੇ ਬਿਨਾਂ ਕੁੰਡਲੀ ਮਿਲਾਏ ਵਿਆਹਾਂ ਨੂੰ ਉਤਸ਼ਾਹਿਤ ਕਰਨ ਅਤੇ ਮਰਦਾਂ ਲਈ ਮੰਦਰਾਂ ’ਚ ਦਾਖਲੇ ਸਬੰਧੀ ਨਿਯਮਾਂ ਨੂੰ ਆਸਾਨ ਬਣਾਉਣ ਦਾ ਫੈਸਲਾ ਲਿਆ ਹੈ।
ਵੀ. ਐੱਚ. ਪੀ. ਦੇ ਸੂਬਾਈ ਜਨਰਲ ਸਕੱਤਰ ਅਨਿਲ ਵਿਲਾਇਲ ਅਨੁਸਾਰ, ਇਹ ਫੈਸਲਾ ਆਰ. ਐੱਸ. ਐੱਸ. ਉੱਤਰੀ ਕੇਰਲ ਸੂਬਾਈ ਪ੍ਰਚਾਰਕ ਅਤੇ ਵੀ. ਐੱਚ. ਪੀ. ਕੇਰਲ ਪਾਲਕ ਅਧਿਕਾਰੀ ਏ. ਵਿਨੋਦ ਦੀ ਮੌਜੂਦਗੀ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਸੰਗਠਨਾਂ ਨੇ ਕੁੰਡਲੀ ਮੇਲ ਤੋਂ ਬਿਨਾਂ ਵਿਆਹਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਕੁੰਡਲੀ ਮੇਲਣ ਦੀ ਪ੍ਰਥਾ ਦਾ ਹਿੰਦੂ ਮਹਾਕਾਵਾਂ ਜਾਂ ਇਤਿਹਾਸ ਵਿਚ ਕੋਈ ਆਧਾਰ ਨਹੀਂ ਹੈ ਅਤੇ ਇਹ ਹਾਲ ਹੀ ਦੀਆਂ ਸਦੀਆਂ ਵਿਚ ਆਮ ਰੁਝਾਨ ਵਿਚ ਆਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੁੰਡਲੀ ਦੇ ਆਧਾਰ ’ਤੇ ਵਿਆਹਾਂ ’ਚ ਅਕਸਰ ਦੇਰੀ ਹੁੰਦੀ ਹੈ ਜਾਂ ਉਨ੍ਹਾਂ ਨੂੰ ਰੋਕ ਦਿੱਤਾ ਜਾਂਦਾ ਹੈ। ਇਹ ਕਦਮ ਇਕ ਪ੍ਰਸਤਾਵਿਤ ਨਵੀਨੀਕਰਨ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦਾ ਮਕਸਦ ਅਜਿਹੇ ਮੁੱਦਿਆਂ ਨੂੰ ਹੱਲ ਕਰਨਾ ਹੈ ਜਿਨ੍ਹਾਂ ਨੂੰ ਇਹ ਸੰਗਠਨ ਨੌਜਵਾਨ ਪੀੜ੍ਹੀ ’ਤੇ ਅਸਰ ਪਾਉਣ ਵਾਲੇ ਮੁੱਦੇ ਵਜੋਂ ਦੇਖਦੇ ਹਨ। ਅਜਿਹੇ ਪ੍ਰੋਗਰਾਮ ਦਾ ਉਦੇਸ਼ ਭਾਈਚਾਰਕ ਤੇ ਧਾਰਮਿਕ ਸਰਗਰਮੀਆਂ ’ਚ ਜ਼ਿਆਦਾ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
