ਨੌਜਵਾਨ ਪੀੜ੍ਹੀ ਨੂੰ ''ਧਰਮ'' ''ਤੇ ਚਰਚਾ ਕਰਦੇ ਦੇਖ ਖੁਸ਼ੀ ਹੋਈ : ਮੋਹਨ ਭਾਗਵਤ

Friday, Sep 18, 2026 - 03:23 PM (IST)

ਨੌਜਵਾਨ ਪੀੜ੍ਹੀ ਨੂੰ ''ਧਰਮ'' ''ਤੇ ਚਰਚਾ ਕਰਦੇ ਦੇਖ ਖੁਸ਼ੀ ਹੋਈ : ਮੋਹਨ ਭਾਗਵਤ

ਉਜੈਨ (ਏਜੰਸੀ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਯਾਨੀ 'ਜ਼ੈੱਨ ਜੀ' 'ਧਰਮ' 'ਤੇ ਚਰਚਾ ਕਰ ਰਹੀ ਹੈ, ਜਦੋਂ ਕਿ ਕੁਝ ਲੋਕ ਇਸ ਨੂੰ ਬਜ਼ੁਰਗਾਂ ਨਾਲ ਜੁੜਿਆ ਵਿਸ਼ਾ ਮੰਨਦੇ ਹਨ। ਮੱਧ ਪ੍ਰਦੇਸ਼ ਦੇ ਉਜੈਨ 'ਚ ਆਯੋਜਿਤ 'ਯੁਵਾ ਧਰਮ ਸੰਸਦ' 'ਚ ਕਰੀਬ 1,700 ਨੌਜਵਾਨ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ 'ਧਰਮ' ਸਾਡੇ ਡੀਐੱਨਏ ਅਤੇ ਆਚਰਨ 'ਚ ਹੈ ਅਤੇ ਇਹ ਸਾਡੇ ਕੰਮਾਂ ਦਾ ਮਾਰਗਦਰਸ਼ਨ ਕਰਦਾ ਹੈ।

ਆਰਐੱਸਐੱਸ ਮੁਖਈ ਨੇ ਨੌਜਵਾਨਾਂ ਨੂੰ ਪੱਖਪਾਤ ਛੱਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਅਸਲ 'ਚ 'ਧਰਮ' ਨੂੰ ਸਮਝਣਾ ਚਾਹੁੰਦਾ ਹੈ, ਉਸ ਨੂੰ ਪਹਿਲੇ ਤੋਂ ਬਣੀਆਂ ਧਾਰਨਾਵਾਂ ਨੂੰ ਵੱਖ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ 'ਅਧਰਮ' ਕਾਰਨ ਜੰਗਲਾਂ ਦੀ ਕੱਟਾਈ ਹੋਈ ਹੈ ਅਤੇ ਇਹ ਮਨੁੱਖੀ ਹੋਂਦ ਲਈ ਖ਼ਤਰਾ ਪੈਦਾ ਕਰਦਾ ਹੈ। ਆਯੋਜਕਾਂ ਨੇ ਦੱਸਿਆ ਕਿ ਨੌਜਵਾਨ ਧਰਮ ਸੰਸਦ 'ਚ ਕਰੀਬ 300 ਵਿਦਵਾਨ, ਅਧਿਆਪਕ, ਸੋਧਕਰਤਾ ਅਤੇ ਧਾਰਮਿਕ ਨੇਤਾ ਹਿੱਸਾ ਲੈਣਗੇ। ਮੁੱਖ ਮੰਤਰੀ ਮੋਹਨ ਯਾਦਵ 19 ਸਤੰਬਰ ਨੂੰ ਪ੍ਰੋਗਰਾਮ ਦੇ ਸਮਾਪਨ ਸੈਸ਼ਨ 'ਚ ਸ਼ਾਮਲ ਹੋਣਗੇ। ਆਯੋਜਕਾਂ ਨੇ ਦੱਸਿਆ ਕਿ ਇਹ ਨੌਜਵਾਨ ਧਰਮ ਸੰਸਦ ਦਾ 6ਵਾਂ ਐਡੀਸ਼ਨ ਹਨ। ਇਸ ਤੋਂ ਪਹਿਲੇ ਕਾਸ਼ੀ, ਅਯੁੱਧਿਆ, ਮਥੁਰਾ, ਹਰਿਦੁਆਰ ਅਤੇ ਕਾਂਚੀਪੁਰਮ 'ਚ ਇਸ ਦੇ ਆਯੋਜਨ ਹੋ ਚੁੱਕੇ ਹਨ। ਅਗਲੇ ਸਾਲ ਇਹ ਪ੍ਰੋਗਰਾਮ ਦਵਾਰਕਾ 'ਚ ਆਯੋਜਿਤ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News