ਜਨਮ ਕੁੰਡਲੀ ਤੋਂ ‘ਦੋਸ਼’ ਹਟਾਉਣ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ

Friday, Sep 25, 2026 - 06:20 AM (IST)

ਜਨਮ ਕੁੰਡਲੀ ਤੋਂ ‘ਦੋਸ਼’ ਹਟਾਉਣ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ

ਲਾਤੂਰ (ਏਜੰਸੀ) : ਮਹਾਰਾਸ਼ਟਰ ਦੇ ਲਾਤੂਰ ’ਚ ਕਥਿਤ ਤੌਰ ’ਤੇ ਜਨਮ ਕੁੰਡਲੀ ਤੋਂ ‘ਦੋਸ਼’ ਹਟਾਉਣ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਵੇਕਾਨੰਦ ਚੌਕ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਠਾਕਰੇ ਚੌਕ ਨਿਵਾਸੀ ਰਾਮੇਸ਼ਵਰ ਮਹਾਰਾਜ ਨੇ 17 ਸਾਲਾ ਲੜਕੀ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੀ ‘ਕੁੰਡਲੀ’ ’ਚ ਸਮੱਸਿਆ ਹੈ, ਜਿਸ ਨੂੰ ਦੂਰ ਕਰਨ ਲਈ ਕੁਝ ਕਰਮਕਾਂਡ ਕਰਨੇ ਪੈਣਗੇ।

ਇਹ ਵੀ ਪੜ੍ਹੋ : Mahadev ਬੈਟਿੰਗ ਐਪ ਕੇਸ 'ਚ CBI ਦੀ ਵੱਡੀ ਕਾਰਵਾਈ ! Airport 'ਤੇ ਫੜਿਆ ਗਿਆ ਕਿੰਗਪਿਨ

ਉਨ੍ਹਾਂ ਕਿਹਾ, “ਸੁਧਾਰ ਦੇ ਉਪਾਵਾਂ ਦੇ ਨਾਂ ’ਤੇ ਉਸ ਨੇ ਲੜਕੀ ਦੇ ਘਰ ’ਚ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਉਸ ਨੇ ਲੜਕੀ ਤੋਂ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਵੀ ਕਿਹਾ ਅਤੇ ਧਮਕੀ ਦਿੱਤੀ ਕਿ ਅਜਿਹਾ ਕਰਨ ’ਤੇ ਕੁੰਡਲੀ ਦਾ ਦੋਸ਼ ਫਿਰ ਤੋਂ ਵਾਪਸ ਆ ਜਾਵੇਗਾ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News