ਜਿਨਪਿੰਗ ਦਾ ਹਵਾਈ ਅੱਡੇ ’ਤੇ ਸਵਾਗਤ ਕਰਨਗੇ ਟਰੰਪ

Sunday, Sep 20, 2026 - 01:34 PM (IST)

ਜਿਨਪਿੰਗ ਦਾ ਹਵਾਈ ਅੱਡੇ ’ਤੇ ਸਵਾਗਤ ਕਰਨਗੇ ਟਰੰਪ

ਵਾਸ਼ਿੰਗਟਨ (ਏਜੰਸੀ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਅਮਰੀਕਾ ਦੀ ਸਰਕਾਰੀ ਯਾਤਰਾ ’ਤੇ ਆਉਣਗੇ ਅਤੇ ਇਸ ਦੌਰਾਨ ‘ਵ੍ਹਾਈਟ ਹਾਊਸ’ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਹੱਤਵਪੂਰਨ ਗੱਲਬਾਤ ਅਤੇ ਕੁਝ ਗ਼ੈਰ-ਰਸਮੀ ਮੀਟਿੰਗਾਂ ਹੋਣਗੀਆਂ। ਪਿਛਲੇ ਇਕ ਦਹਾਕੇ ’ਚ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਦੇ ਰਾਸ਼ਟਰਪਤੀ ਅਮਰੀਕਾ ਦੇ ਦੌਰੇ ’ਤੇ ਆਉਣ ਵਾਲੇ ਹਨ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਰਾਸ਼ਟਰਪਤੀ ਸ਼ੀ ਦਾ ਜਹਾਜ਼ ਵਾਸ਼ਿੰਗਟਨ ਦੇ ਨੇੜੇ ਜੁਆਇੰਟ ਬੇਸ ਐਂਡਰਿਊਜ਼ ’ਤੇ ਉਤਰੇਗਾ ਤਾਂ ਟਰੰਪ ਉਨ੍ਹਾਂ ਦੀ ਇਸ ਯਾਤਰਾ ਦੇ ਸਵਾਗਤ ਲਈ ਉੱਥੇ ਮੌਜੂਦ ਰਹਿਣਗੇ।

ਆਮ ਤੌਰ ’ਤੇ ਟਰੰਪ ਵਿਦੇਸ਼ੀ ਨੇਤਾਵਾਂ ਨਾਲ ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਅਤੇ ਦਫ਼ਤਰ ‘ਵ੍ਹਾਈਟ ਹਾਊਸ’ ਵਿਚ ਹੀ ਮਿਲਦੇ ਹਨ। ਰਾਸ਼ਟਰਪਤੀ ਸ਼ੀ ਦੀ ਇਹ ਅਮਰੀਕਾ ਯਾਤਰਾ ਕਰੀਬ ਇਕ ਦਹਾਕੇ ਤੋਂ ਵੀ ਵੱਧ ਸਮੇਂ ਬਾਅਦ ਹੋ ਰਹੀ ਹੈ। ਇਸ ਯਾਤਰਾ ਦਾ ਮੁੱਖ ਪ੍ਰੋਗਰਾਮ ਵੀਰਵਾਰ ਨੂੰ ਹੋਵੇਗਾ, ਜਦੋਂ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ‘ਵ੍ਹਾਈਟ ਹਾਊਸ’ ਦੇ ‘ਸਟੇਟ ਫਲੋਰ’ ’ਤੇ ਆਯੋਜਿਤ ਇਕ ਸਵਾਗਤੀ ਸਮਾਰੋਹ ’ਚ ਸ਼ੀ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੂਆਨ ਦਾ ਸਵਾਗਤ ਕਰਨਗੇ।


author

cherry

Content Editor

Related News