ਮੁੱਖ ਮੰਤਰੀ ਅਹੁਦੇ 'ਤੇ ਜੇ. ਡੀ. ਐੱਸ. ਦਾ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ: ਕੁਮਾਰਸੁਆਮੀ

05/21/2018 10:11:39 AM

ਨਵੀਂ ਦਿੱਲੀ— ਕਰਨਾਟਕ 'ਚ ਯੇਦੀਯਰੁੱਪਾ ਦੇ ਅਸਤੀਫਾ ਦੇਣ ਤੋਂ ਬਾਅਦ ਜੇ. ਡੀ. ਐੱਸ. ਦੇ ਨੇਤਾ ਕੁਮਾਰਸੁਆਮੀ ਦਾ ਮੁੱਖ ਮੰਤਰੀ ਬਣਨਾ ਤਹਿ ਹੈ। ਕੁਮਾਰਸੁਆਮੀ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਵਿਚਕਾਰ ਕੁਮਾਰਸੁਆਮੀ ਨੇ ਕਿਹਾ ਕਿ ਕਰਨਾਟਕ 'ਚ ਕਾਂਗਰਸ ਅਤੇ ਜੇ. ਡੀ. ਐੱਸ. 'ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ 30-30 ਮਹੀਨਿਆਂ ਦਾ ਕੋਈ ਸਮਝੌਤਾ ਨਹੀਂ ਹੋਇਆ ਹੈ। ਮੁੱਖ ਮੰਤਰੀ ਬਣਨ ਜਾ ਰਹੇ ਜੇ. ਡੀ. ਐੱਸ. ਨੇਤਾ ਐੱਚ. ਡੀ. ਕੁਮਾਰਸੁਆਮੀ ਨੇ ਉਨ੍ਹਾਂ ਰਿਪੋਰਟ ਨੂੰ ਖਾਰਜ ਕਰ ਦਿੱਤਾ, ਜਿਸ 'ਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਨਾਲ 30-30 ਮਹੀਨਿਆਂ ਦੀ ਪਾਵਰ ਸ਼ੇਅਰਿੰਗ ਫਾਰਮੂਲੇ 'ਤੇ ਗੱਲ ਕਰ ਰਹੀ ਹੈ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 'ਚ ਬੀ. ਜੇ. ਪੀ. ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ 'ਤੇ ਬਹੁਮਤ ਤੋਂ ਚੁੱਕ ਗਈ। ਯੇਦੀਯੁਰੱਪਾ ਮੁੱਖ ਮੰਤਰੀ ਵੀ ਬਣੇ ਪਰ ਬਹੁਮਤ ਦਾ ਆਂਕੜਾ ਹਾਸਲ ਨਹੀਂ ਕਰਨ ਦੇ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਜੇ. ਡੀ. ਐੱਸ. ਨੇਤਾ ਕੁਮਾਰਸੁਆਮੀ ਨੂੰ ਸੀ. ਐੱਮ. ਅਹੁਦੇ ਦਿੰਦੇ ਹੋਏ ਹੁਣ ਕਾਂਗਰਸ ਗਠਜੋੜ ਸਰਕਾਰ 'ਚ ਸ਼ਾਮਿਲ ਹੋਣ ਜਾ ਰਹੀ ਹੈ। ਕਾਂਗਰਸ ਨਾਲ ਸੱਤਾ ਸਾਂਝਾ ਕਰਨ ਦੇ ਫਾਰਮੂਲੇ ਨਾਲ ਸੰਬੰਧਿਤ ਖਤਰਿਆਂ ਦੇ ਬਾਰੇ 'ਚ ਪੁੱਛੇ ਜਾਣ 'ਤੇ ਕੁਮਾਰਸੁਆਮੀ ਨੇ ਪੱਤਰਕਾਰਾਂ ਤੋਂ ਕਿਹਾ, 'ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਅਸਲ 'ਚ ਮੀਡੀਆ ਦੇ ਇਕ ਵਰਗ 'ਚ ਅਜਿਹੀਆਂ ਖਬਰਾਂ ਸਨ ਕਿ ਦੋਵੇਂ ਦਲ ਵਾਰੀ-ਵਾਰੀ ਤੋਂ ਸਰਕਾਰ ਦੀ ਅਗਵਾਈ ਕਰਨ ਦੇ ਫਾਰਮੂਲੇ ਤੇ ਗੱਲ ਕਰ ਰਹੇ ਹਨ। ਇਸ ਤੋਂ ਪਹਿਲਾਂ 2006 'ਚ ਬੀ. ਜੇ. ਪੀ. ਅਤੇ ਜੇ. ਡੀ. ਐੱਸ. ਨੇ ਵਾਰੀ-ਵਾਰੀ ਤੋਂ 20-20 ਮਹੀਨਿਆਂ ਲਈ ਗਠਜੋੜ ਸਰਕਾਰ ਦੀ ਅਗਵਾਈ ਕਰਨ ਦਾ ਸਮਝੌਤਾ ਕੀਤਾ ਸੀ।
ਜਾਣਕਾਰੀ ਮੁਤਾਬਕ ਇਸ ਸਮਝੌਤੇ ਦੇ ਤਹਿਤ ਕੁਮਾਰਸੁਆਮੀ ਨੇ ਜਨਵਰੀ 2006 ਤੋਂ ਬੀ. ਜੇ. ਪੀ. ਜੇ. ਡੀ. ਐੱਸ. ਗਠਜੋੜ ਸਰਕਾਰ ਦੀ ਅਗਵਾਈ ਕੀਤੀ ਸੀ ਪਰ ਜਦੋਂ ਸਰਕਾਰ ਦੀ ਅਗਵਾਈ ਕਰਨ ਲਈ ਬੀ. ਜੇ. ਪੀ. ਦੀ ਵਾਰੀ ਆਈ ਤਾਂ ਕੁਮਾਰਸੁਆਮੀ ਸਮਝੌਤੇ ਤੋਂ ਮੁਕਰ ਗਏ ਅਤੇ ਬੀ. ਐੱਸ. ਯੇਦੀਯੁਰੱਪਾ ਨੂੰ ਸੱਤਾ ਸੌਂਪਣ ਤੋਂ ਇਨਕਾਰ ਕਰ ਦਿੱਤਾ। ਅਖਿਰਕਾਰ ਸਰਕਾਰ ਡਿੱਗ ਗਈ। ਇਸ ਤੋਂ ਬਾਅਦ 2008 'ਚ ਹੋਈਆਂ ਚੋਣਾਂ 'ਚ ਬੀ. ਜੇ. ਪੀ. ਨੇ ਆਪਣੀ ਦਮ 'ਤੇ ਸਰਕਾਰ ਬਣਾਈ ਅਤੇ ਯੇਦੀਯੁਰੱਪਾ ਦੱਖਣ 'ਚ ਬੀ. ਜੇ. ਪੀ. ਦੀ ਪਹਿਲੀ ਸਰਕਾਰ ਦੇ ਮੁੱਖ ਮੰਤਰੀ ਬਣੇ।


Related News