ਸਿਗਰੇਟਨੋਸ਼ੀ ਕਰਦੀ ਲੜਕੀ ਦੀ ਵੀਡੀਓ ਹੋਈ ਵਾਇਰਲ
Saturday, Sep 01, 2018 - 04:36 PM (IST)

ਕੁੱਲੂ— ਕੁੱਲੂ ਵਿਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਸਕੂਲੀ ਵਿਦਿਆਰਥਣ ਆਪਣੇ ਕੁਝ ਵਿਦਿਆਰਥੀ ਦੋਸਤਾਂ ਨਾਲ ਸਿਗਰੇਟਨੋਸ਼ੀ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਉਸ ਦੇ ਨਾਲ ਮੌਜੂਦ ਵਿਦਿਆਰਥੀ ਹੀ ਉਸ ਦਾ ਵੀਡੀਓ ਬਣਾ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਿਦਿਆਰਥੀਆਂ 'ਚੋਂ ਹੀ ਕਿਸੇ ਇਕ ਵਿਦਿਆਰਥੀ ਨੇ ਇਸ ਵੀਡੀਓ ਨੂੰ ਵਾਇਰਲ ਕੀਤਾ ਹੈ। ਉਥੇ ਹੀ ਫੇਸਬੁਕ ਅਤੇ ਵਟਸਐਪ 'ਚ ਵੀ ਲੋਕ ਇਸ ਵੀਡੀਓ ਨੂੰ 'ਉੱਡਤਾ ਹਿਮਾਚਲ' ਦੇ ਨਾਮ ਨਾਲ ਸ਼ੇਅਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਕੁੱਲੂ ਦੇ ਇਕ ਸਰਕਾਰੀ ਸਕੂਲ ਦੇ ਹੈ ਅਤੇ ਇਸ ਵੀਡੀਓ ਵਿਚ ਸਾਰੇ ਸਕੂਲ ਦੀ ਵਰਦੀ 'ਚ ਮੌਜੂਦ ਹਨ।
ਸੋਸ਼ਲ ਮੀਡੀਆ ਵਿਚ ਇਸ ਵੀਡੀਓ ਦੇ ਆਉਣ ਨਾਲ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਉਥੇ ਹੀ ਕੁਝ ਲੋਕ ਸੋਸ਼ਲ ਮੀਡੀਆ 'ਚ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ-ਆਪਣੇ ਵਿਚਾਰ ਸਾਂਝਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹੁਣ ਕੁੱਲੂ ਘਾਟੀ ਦਾ ਮਾਹੌਲ ਵੀ ਬਾਹਰੀ ਸੂਬਿਆਂ ਤੋਂ ਆ ਰਹੇ ਨਸ਼ਿਆਂ ਕਾਰਨ ਖ਼ਰਾਬ ਹੋ ਰਿਹਾ ਹੈ, ਹਾਲਾਂਕਿ ਇਸ ਤੋਂ ਛੁਟਕਾਰੇ ਲਈ ਪੁਲਸ ਪ੍ਰਸ਼ਾਸਨ ਦੁਆਰਾ ਅਭਿਆਨ ਚਲਾਏ ਗਏ ਹਨ ਪਰ ਉਸ ਤੋਂ ਬਾਅਦ ਵੀ ਨਸ਼ਾ ਕਰ ਰਹੇ ਨੌਜਵਾਨਾਂ ਵਿਚ ਵੀਡੀਓ ਆਉਣ ਦਾ ਕੰਮ ਰੁੱਕ ਨਹੀ ਰਿਹਾ।