ਆਪਣੀ ਸਰਕਾਰ ਦਾ ਹੁਕਮ ਭੁਲੇ ਯੇਦੀਯੁਰੱਪਾ, ਵਿਆਹ ਸਮਾਗਮ ’ਚ ਹੋਏ ਸ਼ਾਮਲ
Tuesday, Mar 17, 2020 - 02:27 AM (IST)
ਬੇਲਗਾਵੀ – ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਜ਼ਿਆਦਾ ਗਿਣਤੀ ਵਿਚ ਇਕੱਠੇ ਹੋਣ ’ਤੇ ਪਾਬੰਦੀ ਲਾਉਣ ਦੇ ਆਪਣੇ ਹੀ ਫੈਸਲੇ ਨੂੰ ਟਿੱਚ ਜਾਣਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਭਾਜਪਾ ਦੇ ਇਕ ਵਿਧਾਨ ਪ੍ਰੀਸ਼ਦ ਮੈਂਬਰ ਦੀ ਬੇਟੀ ਦੇ ਵਿਆਹ ਸਮਾਰੋਹ ਵਿਚ ਇਥੇ ਸ਼ਾਮਲ ਹੋਣ ਪਹੁੰਚੇ। ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਹੋਣ ਤੱਕ ਹੋਰ ਆਯੋਜਨਾਂ ਤੋਂ ਇਲਾਵਾ ਵਿਆਹ ਸਮਾਰੋਹ ਦੇ ਆਯੋਜਨ ਨੂੰ ਵੀ ਰੱਦ ਕਰਨ ਜਾਂ ਮਹਿਮਾਨਾਂ ਦੀ ਗਿਣਤੀ 100 ਤੋਂ ਘੱਟ ਰੱਖਣ ਦਾ ਹੁਕਮ ਦਿੱਤਾ ਸੀ। ਐਤਵਾਰ ਨੂੰ ਮਹਾਤੇਸ਼ ਕਵਤਗੀਮਠ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਲਗਭਗ 3 ਹਜ਼ਾਰ ਮਹਿਮਾਨ ਸ਼ਾਮਲ ਹੋਏ। ਸਮਾਰੋਹ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਯੇਦੀਯੁਰੱਪਾ ਨੇ ਕਿਹਾ ਕਿ ਭੀੜ ਤੋਂ ਬਚਿਆ ਜਾ ਸਕਦਾ ਸੀ।