ਦੇਸ਼ ''ਚ ਕੋਵਿਡ-19 ਦੇ 720 ਹਸਪਤਾਲ ਬਣੇ
Wednesday, Apr 22, 2020 - 09:57 PM (IST)
ਨਵੀਂ ਦਿੱਲੀ— ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਦੇਸ਼ 'ਚ ਕੋਵਿਡ-19 ਦੇ 720 ਹਸਪਤਾਲ ਬਣੇ ਹਨ। ਇਸ ਤੋਂ ਇਲਾਵਾ 1 ਲੱਖ 86 ਹਜ਼ਾਰ ਆਈਸੋਲੇਸ਼ਨ ਬੈੱਡ ਤਿਆਰ ਹਨ। 24 ਹਜ਼ਾਰ ਆਈ. ਸੀ. ਯੂ. ਤੇ 12,190 ਵੈਂਟੀਲੇਂਟਰ ਤਿਆਰ ਹਨ। ਕੋਰੋਨਾ ਦਾ ਪਹਿਲਾ ਮਰੀਜ਼ ਮਿਲਣ ਦੇ ਤਿੰਨ ਮਹੀਨੇ ਦੇ ਅੰਦਰ ਇਨ੍ਹਾਂ ਸੇਵਾਵਾਂ ਦਾ ਵਿਸਥਾਰ ਕੀਤਾ ਗਿਆ। ਪਹਿਲਾਂ ਸਾਡੇ ਕੋਲ ਪੀ. ਪੀ. ਆਈ. ਦੀ ਇਕ ਵੀ ਸੁਵਿਧਾ ਨਹੀਂ ਸੀ, ਅੱਜ 77 ਘਰੇਲੂ ਕੰਪਨੀਆਂ ਪੀ. ਪੀ. ਈ. ਬਣਾ ਰਹੀ ਹੈ। 1 ਕਰੋੜ 88 ਲੱਖ ਪੀ. ਪੀ. ਈ. ਦਾ ਆਰਡਰ ਹੈ। 25 ਲੱਖ ਐੱਨ-95 ਮਾਸਕ ਉਪਲੱਬਧ ਹਨ ਤੇ ਢਾਈ ਕਰੋੜ ਦਾ ਆਰਡਰ ਦਿੱਤੇ ਗਏ ਹਨ।