ਪਿਤਾ ਨੇ ਪੜ੍ਹਾਈ ਲਈ ਟੋਕਿਆ ਤਾਂ ਪੁੱਤ ਨੇ ਮਿੱਟੀ ਦਾ ਤੇਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ

01/19/2023 6:03:00 PM

ਕੋਟਾ- ਰਾਜਸਥਾਨ ਦੇ ਕੋਟਾ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਇੱਥੇ ਮੈਡੀਕਲ ਦੀ ਤਿਆਰੀ ਕਰ ਆਏ ਵਿਦਿਆਰਥੀ ਨੇ ਖ਼ੁਦ 'ਤੇ ਮਿੱਟੀ ਦਾ ਤੇਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਲਈ। ਗੱਲ ਬੱਸ ਇੰਨੀ ਸੀ ਕਿ ਪਿਤਾ ਨੇ ਉਸ ਨੂੰ ਪੜ੍ਹਾਈ 'ਤੇ ਧਿਆਨ ਦੇਣ ਲਈ ਕਿਹਾ ਸੀ। ਇਹ ਮਾਮਲਾ ਬੁੱਧਵਾਰ ਸ਼ਾਮ ਕਰੀਬ 4.30 ਵਜੇ ਸ਼ਹਿਰ ਦੇ ਜਵਾਹਰ ਨਗਰ ਥਾਣਾ ਖੇਤਰ ਦਾ ਹੈ। 

ਇਹ ਵੀ ਪੜ੍ਹੋ- ਕਸ਼ਮੀਰ ਦੇ 3 ਡਿਪਟੀ ਕਮਿਸ਼ਨਰਾਂ ਨੇ ਬਦਲੀ ਆਪਣੇ ਜ਼ਿਲ੍ਹੇ ਦੀ ਨੁਹਾਰ, ਹੋਰਾਂ ਲਈ ਬਣੇ ਮਿਸਾਲ

ਅੱਗ ਲੱਗਣ ਕਾਰਨ ਵਿਦਿਆਰਥੀ 55 ਫੀਸਦੀ ਝੁਲਸ ਗਿਆ-

ਦਰਅਸਲ ਜਵਾਹਰ ਨਗਰ ਥਾਣਾ ਇਲਾਕੇ ਵਿਚ ਰਹਿ ਕੇ ਨੀਟ (NEET) ਦੀ ਤਿਆਰੀ ਕਰ ਰਹੇ ਵਿਦਿਆਰਥੀ ਨੂੰ ਮਿਲਣ ਉਸ ਨੇ ਪਿਤਾ ਆਏ ਹੋਏ ਸਨ। ਉਨ੍ਹਾਂ ਦੇ ਪਰਤਣ ਮਗਰੋਂ ਮਯੰਕ ਨਾਂ ਦੇ ਇਸ ਵਿਦਿਆਰਥੀ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਕਾਰਨ ਵਿਦਿਆਰਥੀ 55 ਫੀਸਦੀ ਝੁਲਸ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮਯੰਕ ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਦਾ ਵਾਸੀ ਹੈ। 

ਇਹ ਵੀ ਪੜ੍ਹੋ- ਮੈਡਮ! ਇਹ CM ਸਾਬ੍ਹ ਦੀ ਸੀਟ ਹੈ, ਮਹਿਲਾ ਯਾਤਰੀ ਬੋਲੀ- ਜਹਾਜ਼ 'ਚ ਬਹੁਤ ਥਾਂ ਕਿਤੇ ਵੀ ਬਿਠਾ ਦਿਓ

ਪਿਤਾ ਨੇ ਟੋਕਿਆ ਤਾਂ ਖ਼ੁਦ ਨੂੰ ਲਾਈ ਅੱਗ

ਡੀ.ਐਸ.ਪੀ ਅਮਰ ਸਿੰਘ ਨੇ ਦੱਸਿਆ ਕਿ ਪਿਤਾ ਨੇ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ ਸੀ। ਇਸ ਕਾਰਨ ਮਯੰਕ ਨੂੰ ਗੁੱਸਾ ਆ ਗਿਆ। ਆਪਣੇ ਪਿਤਾ ਨੂੰ ਛੱਡ ਕੇ ਉਹ ਦੁਬਾਰਾ ਕਮਰੇ ਵਿੱਚ ਆਇਆ ਅਤੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਅੱਗ ਲੱਗਦੇ ਹੀ ਮਯੰਕ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਜਦੋਂ ਪੀਜੀ ਆਪਰੇਟਰ ਕਮਰੇ ਵਿਚ ਆਇਆ ਤਾਂ ਉਹ ਝੁਲਸਿਆ ਪਿਆ ਸੀ। ਉਹ ਤੁਰੰਤ ਮਯੰਕ ਨੂੰ ਕੋਟਾ ਦੇ ਜ਼ਿਲ੍ਹਾ ਹਸਪਤਾਲ ਲੈ ਕੇ ਆਏ। ਇੱਥੇ ਵੀਰਵਾਰ ਸਵੇਰੇ ਪਰਿਵਾਰ ਵਾਲੇ ਮਯੰਕ ਨੂੰ ਇਲਾਜ ਲਈ ਪਟਨਾ ਲੈ ਗਏ।

ਪਿਤਾ ਨੇ ਕਿਹਾ- 2 ਮਹੀਨੇ ਪਹਿਲਾਂ ਆਇਆ ਸੀ, ਪੜ੍ਹਾਈ ਦਾ ਕੋਈ ਦਬਾਅ ਨਹੀਂ ਸੀ

ਪਿਤਾ ਸੰਜੇ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਹੀ ਆਪਣੇ ਬੇਟੇ ਨੂੰ ਮਿਲਣ ਦਿੱਲੀ ਤੋਂ ਕੋਟਾ ਪਹੁੰਚੇ ਸਨ। ਮਯੰਕ 12ਵੀਂ ਪਾਸ ਕਰਕੇ ਦੋ ਮਹੀਨੇ ਪਹਿਲਾਂ ਕੋਟਾ ਆਇਆ ਸੀ। ਪਹਿਲਾਂ ਉੱਥੇ NEET ਕੋਚਿੰਗ ਕੀਤੀ ਸੀ। ਸੋਚਿਆ ਕਿ ਕੋਟਾ ਵਿਚ ਪੜ੍ਹਾਈ ਦਾ ਮਾਹੌਲ ਹੈ, ਇਸ ਲਈ ਉਸ ਨੂੰ ਇਥੇ ਭੇਜ ਦਿੱਤਾ ਅਤੇ ਇਕ ਕਮਰਾ ਲੈ ਕੇ ਇਥੇ ਪੜ੍ਹਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ


Tanu

Content Editor

Related News