ਕੋਰੇਗਾਂਵ-ਭੀਮਾ ਹਿੰਸਾ ਮਾਮਲਾ : ਬੰਬਈ ਹਾਈ ਕੋਰਟ ਦਾ ਫੈਸਲਾ ਰੱਦ
Thursday, Feb 14, 2019 - 03:01 AM (IST)
ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਬੁੱਧਵਾਰ ਬੰਬਈ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ 'ਚ ਉਸ ਨੇ ਮਹਾਰਾਸ਼ਟਰ ਦੀ ਪੁਲਸ ਨੂੰ ਕੋਰੇਗਾਂਵ-ਭੀਮਾ ਹਿੱਸਾ ਮਾਮਲੇ 'ਚ ਦੋਸ਼ ਪੱਤਰ ਦਾਇਰ ਕਰਨ ਲਈ ਵਾਧੂ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਮਹਾਰਾਸ਼ਟਰ ਦੀ ਪੁਲਸ ਨੇ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ। ਇਸ ਲਈ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 5 ਵਰਕਰ ਹੁਣ ਨਿਯਮਤ ਜ਼ਮਾਨਤ ਦੀ ਮੰਗ ਕਰ ਸਕਦੇ ਹਨ।
