ਕੋਲਕਾਤਾ : ਕਾਲੀਘਾਟ ਮੰਦਰ ਦੇ ਕਿਵਾੜ ਖੁੱਲ੍ਹੇ, 100 ਦਿਨਾਂ ਬਾਅਦ ਸ਼ਰਧਾਲੂਆਂ ਨੇ ਕੀਤੇ ਮਾਂ ਦੇ ਦਰਸ਼ਨ

07/01/2020 4:52:57 PM

ਕੋਲਕਾਤਾ- ਕੋਲਾਕਾਤਾ 'ਚ ਮਸ਼ਹੂਰ ਕਾਲੀਘਾਟ ਮੰਦਰ ਦੇ ਕਿਵਾੜ ਕਰੀਬ 100 ਦਿਨਾਂ ਬਾਅਦ ਬੁੱਧਵਾਰ ਨੂੰ ਸ਼ਰਧਾਲੂਆਂ ਲਈ ਫਿਰ ਤੋਂ ਖੁੱਲ੍ਹੇ। ਕੋਵਿਡ-19 ਕਾਰਨ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਪੱਛਮੀ ਬੰਗਾਲ ਸਰਕਾਰ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੇ ਹੋਏ ਇਕ ਜੂਨ ਤੋਂ ਪ੍ਰਾਰਥਨਾ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਇਸ ਦੇ ਇਕ ਮਹੀਨੇ ਬਾਅਦ ਮੰਦਰ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ। ਮੰਦਰ ਕਮੇਟੀ ਦੇ ਇਕ ਬੁਲਾਰੇ ਨੇ ਦੱਸਿਆ,''ਮੰਦਰ ਕੈਂਪਸ ਦੇ ਇਕ ਵਾਰ 'ਚ 10 ਸ਼ਰਧਾਲੂਆਂ ਨੂੰ ਅੰਦਰ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਮੰਦਰ ਦੇ ਕਿਵਾੜ ਸਵੇਰੇ 6 ਵਜੇ ਤੋਂ ਫਿਰ ਤੋਂ ਖੁੱਲ੍ਹਣ ਦੇ ਬਾਅਦ ਤੋਂ 100 ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।'' ਉਨ੍ਹਾਂ ਨੇ ਦੱਸਿਆ ਕਿ ਮੰਦਰ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਅਤੇ ਸ਼ਾਮ 4 ਵਜੇ ਤੋਂ ਸ਼ਾਮ 6.30 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਮੰਦਰ ਦੇ ਗਰਭਗ੍ਰਹਿ 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ।

ਬੁਲਾਰੇ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਮੰਦਰ ਦੇ ਪ੍ਰਵੇਸ਼ ਦੁਆਰ 'ਤੇ ਲਗਾਈ ਸੈਨੇਟਾਈਜ਼ਰ ਸੁਰੰਗ ਤੋਂ ਹੋ ਕੇ ਮੰਦਰ ਕੈਂਪਸ 'ਚ ਪ੍ਰਵੇਸ਼ ਕਰਨਾ ਹੋਵੇਗਾ, ਜਿੱਥੇ ਹਰ ਵਿਅਕਤੀ 'ਤੇ 20 ਸਕਿੰਟ ਲਈ ਇਨਫੈਕਸ਼ਨ ਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਸ਼ਰਧਾਲੂ ਨੂੰ ਮੰਦਰ ਦੇ ਅੰਦਰ ਫੁੱਲ ਨਹੀਂ ਲਿਜਾਉਣ ਦਿੱਤੇ ਜਾਣਗੇ। ਕਾਲੀਘਾਟ ਮੰਦਰ 51 ਸ਼ਕਤੀਪੀਠਾਂ 'ਚੋਂ ਇਕ ਹੈ। ਅਜਿਹੀ ਮਾਨਤਾ ਹੈ ਕਿ ਦੇਵੀ ਦੇ ਸੱਜੇ ਪੈਰ ਦੀ ਇਕ ਉਂਗਲੀ ਆਦਿ ਗੰਗਾ ਨਦੀ ਕਿਨਾਰੇ ਡਿੱਗੀ ਸੀ, ਜਿੱਥੇ ਅੱਜ ਇਹ ਮੰਦਰ ਖੜ੍ਹਾ ਹੈ।


DIsha

Content Editor

Related News