‘ਵੈਕਸੀਨ’ ਹੈ ਜ਼ਰੂਰੀ; ਇਸ ਸੂਬੇ ’ਚ ਬੱਸ ਨੂੰ ਬਣਾਇਆ ਗਿਆ ਤੁਰਦਾ-ਫਿਰਦਾ ਟੀਕਾ ਕੇਂਦਰ
Thursday, Jun 03, 2021 - 04:38 PM (IST)
ਕੋਲਕਾਤਾ (ਭਾਸ਼ਾ)— ਕੋਲਕਾਤਾ ’ਚ ਇਕ ਬੱਸ ਨੂੰ ਕੋਵਿਡ ਟੀਕਾਕਰਨ ਕੇਂਦਰ ਵਿਚ ਤਬਦੀਲ ਕੀਤਾ ਗਿਆ ਹੈ, ਜੋ ਸਬਜ਼ੀ ਅਤੇ ਮੱਛੀ ਵਿਕ੍ਰੇਤਾਵਾਂ ਸਣੇ ਤਰਜੀਹ ਸਮੂਹ ’ਚ ਆਉਣ ਵਾਲੇ ਲੋਕਾਂ ਨੂੰ ਟੀਕਾ ਲਾਉਣ ਲਈ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਜਾਵੇਗੀ। ਸੂਬੇ ਦੇ ਮੰਤਰੀ ਫਿਰਹਾਦ ਹਕੀਮ ਨੇ ਦੱਸਿਆ ਕਿ ਕੋਲਕਾਤਾ ਨਗਰ ਨਿਗਮ (ਕੇ. ਐੱਮ. ਸੀ.) ਨੇ ਪੱਛਮੀ ਬੰਗਾਲ ਸਰਕਾਰ ਦੇ ਸਿਹਤ ਅਤੇ ਟਰਾਂਸਪੋਰਟ ਮਹਿਕਮੇ ਦੇ ਸਹਿਯੋਗ ਨਾਲ ਵੀਰਵਾਰ ਨੂੰ ‘ਵੈਕਸੀਨੇਸ਼ਨ ਆਨ ਵ੍ਹੀਕਲ’ ਪਹਿਲ ਸ਼ੁਰੂ ਕੀਤੀ ਗਈ। ਵੱਖ-ਵੱਖ ਬਜ਼ਾਰਾਂ ਵਿਚ ਤਰਜੀਹ ਵਾਲੇ ਸਮੂਹਾਂ ਨੂੰ ਟੀਕਾ ਲਾਉਣ ਲਈ ਟਰਾਂਸਪੋਰਟ ਮਹਿਕਮੇ ਵਲੋਂ ਏ.ਸੀ. ਬੱਸ ਉਪਲੱਬਧ ਕਰਵਾਈ ਗਈ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦੇ 1.34 ਲੱਖ ਨਵੇਂ ਮਾਮਲੇ, 2,887 ਲੋਕਾਂ ਦੀ ਮੌਤ
ਹਕੀਮ ਨੇ ਪੋਸਤਾ ਬਜ਼ਾਰ ਵਿਚ ਇਸ ਪਹਿਲ ਦੀ ਸ਼ੁਰੂਆਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਲੋਕ ਕਈ ਘੰਟਿਆਂ ਲਈ ਆਪਣੇ ਕੰਮਾਂ ਨੂੰ ਛੱਡ ਕੇ ਟੀਕਾਕਰਨ ਕੇਂਦਰ ਨਹੀਂ ਜਾ ਸਕਦੇ, ਇਸ ਲਈ ਅਸੀਂ ਇਸ ਸਹੂਲਤ ਨੂੰ ਉਨ੍ਹਾਂ ਕੋਲ ਪਹੁੰਚਾਉਣ ਦਾ ਫ਼ੈਸਲਾ ਕੀਤਾ। ਦਰਅਸਲ ਪੋਸਤਾ ਬਜ਼ਾਰ ਸ਼ਹਿਰ ਵਿਚ ਸਬਜ਼ੀਆਂ ਅਤੇ ਕਰਿਆਨੇ ਦੇ ਸਾਮਾਨ ਦਾ ਸਭ ਤੋਂ ਵੱਡਾ ਥੋਕ ਬਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉਦੇਸ਼ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਛੇਤੀ ਹੀ ਵਧਾਈ ਜਾਵੇਗੀ। ਕਈ ਬੱਸਾਂ ਉਪਲੱਬਧ ਹਨ ਅਤੇ ਇਨ੍ਹਾਂ ਦਾ ਇਸਤੇਮਾਲ ਕਰ ਕੇ ਅਸੀਂ ਬਜ਼ਾਰਾਂ ’ਚ ਵੀ ਲੋਕਾਂ ਦਾ ਟੀਕਾਕਰਨ ਕਰ ਸਕਦੇ ਹਾਂ।
ਇਹ ਵੀ ਪੜ੍ਹੋ– ਕੋਰੋਨਾ ਕਾਲ 'ਚ ਪੰਡਿਤਾਂ ਦੇ 'ਆਨਲਾਈਨ ਪੈਕੇਜ', ਵਿਆਹ, ਸਸਕਾਰ ਸਮੇਤ ਕਈ ਰਸਮਾਂ ਦੇ ਇੰਨੇ ਪੈਸੇ ਕੀਤੇ ਤੈਅ
ਇਹ ਵੀ ਪੜ੍ਹੋ– ਰਾਮ ਰਹੀਮ ਦੀ ਸਿਹਤ ਵਿਗੜਨ ’ਤੇ ਰੋਹਤਕ PGI ’ਚ ਦਾਖ਼ਲ, ਜਾਂਚ ਮਗਰੋਂ ਭੇਜਿਆ ਵਾਪਸ ਜੇਲ੍ਹ