ਕੋਚੀ ਜਲ ਮੈਟਰੋ ਦੇ ਸਫਲ ਤਜਰਬੇ ਨੂੰ ਦੇਸ਼ ’ਚ 18 ਥਾਵਾਂ ’ਤੇ ਦੁਹਰਾਉਣ ਦੀ ਤਿਆਰੀ

Sunday, Jan 12, 2025 - 11:30 AM (IST)

ਕੋਚੀ ਜਲ ਮੈਟਰੋ ਦੇ ਸਫਲ ਤਜਰਬੇ ਨੂੰ ਦੇਸ਼ ’ਚ 18 ਥਾਵਾਂ ’ਤੇ ਦੁਹਰਾਉਣ ਦੀ ਤਿਆਰੀ

ਕੋਚੀ (ਭਾਸ਼ਾ)- ਕੋਚੀ ਜਲ ਮੈਟਰੋ ਦੀ ਸਫਲਤਾ ਤੋਂ ਬਾਅਦ ਹੁਣ ਪੂਰੇ ਦੇਸ਼ ’ਚ 18 ਥਾਵਾਂ ’ਤੇ ਇਸ ਨਵੇਂ ਵਾਤਾਵਰਣ-ਅਨੁਕੂਲ ਜਲ ਆਵਾਜਾਈ ਮਾਡਲ ਨੂੰ ਦੁਹਰਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੋਚੀ ਮੈਟਰੋ ਰੇਲ ਲਿਮਟਿਡ (ਕੇ. ਐੱਮ. ਆਰ. ਐੱਲ.) ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਕੇ. ਐੱਮ. ਆਰ. ਐੱਲ. ਵੱਲੋਂ ਜਲ ਮੈਟਰੋ ਦਾ ਸੰਚਾਲਨ ਤੇ ਉਸ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ। ਇੱਥੇ ਜਾਰੀ ਇਕ ਬਿਆਨ ’ਚ ਕੇ. ਐੱਮ. ਆਰ. ਐੱਲ. ਨੇ ਕਿਹਾ ਕਿ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲਾ ਨੇ ਇਸ ਨੂੰ ਵੱਖ-ਵੱਖ ਖੇਤਰਾਂ ’ਚ ਇਕੋ ਜਿਹੀਆਂ ਜਲ ਮੈਟਰੋ ਪ੍ਰਣਾਲੀਆਂ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਲਈ ਅਧਿਐਨ ਕਰਨ ਦਾ ਕੰਮ ਸੌਂਪਿਆ ਹੈ।

ਇਸ ’ਚ ਕਿਹਾ ਗਿਆ ਹੈ ਕਿ ਕੁਝ ਦਿਨ ਪਹਿਲਾਂ ਇਕ ਸਲਾਹਕਾਰ ਸ਼ਾਖਾ ਸਥਾਪਤ ਕਰਨ ਲਈ ਆਪਣੇ ਨਿਰਦੇਸ਼ਕ ਮੰਡਲ ਤੋਂ ਪ੍ਰਵਾਨਗੀ ਮਿਲਣ ਪਿੱਛੋਂ ਕੇ. ਐੱਮ. ਆਰ. ਐੱਲ. ਨੇ ਸ਼ੁਰੂਆਤੀ ਕੰਮ ਨੂੰ ਪੂਰਾ ਕਰਨ ਲਈ ਇਕ ਅੰਦਰੂਨੀ ਕਮੇਟੀ ਦਾ ਗਠਨ ਕੀਤਾ ਹੈ। ਲੋੜ ਪਈ ਤਾਂ ਬਾਹਰੀ ਮਾਹਿਰਾਂ ਨੂੰ ਇਸ ਕੰਮ ਲਈ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇ. ਐੱਮ. ਆਰ. ਐੱਲ. ਦੀ ਇਹ ਨਵੀਂ ਪਹਿਲ ਕੇਰਲ ਦੀ ਨਵੀਨਤਾ ਅਤੇ ਮੁਹਾਰਤ ਲਈ ਮਾਣ ਵਾਲੀ ਗੱਲ ਹੈ। ਕੇ. ਐੱਮ. ਆਰ. ਐੱਲ. ਨੇ ਕਿਹਾ ਕਿ ਮੈਟਰੋ ਰੇਲ ਪ੍ਰਣਾਲੀਆਂ ਦੇ ਬਰਾਬਰ ਆਪਣੀਆਂ ਆਧੁਨਿਕ ਸਹੂਲਤਾਂ ਤੇ ਵਾਤਾਵਰਣ ਪੱਖੋਂ ਟਿਕਾਊ ਡਿਜ਼ਾਈਨ ਨਾਲ ਕੋਚੀ ਜਲ ਮੈਟਰੋ ਨੇ ਸ਼ਹਿਰੀ ਜਲ ਆਵਾਜਾਈ ਲਈ ਇਕ ਨਵਾਂ ਪੈਮਾਨਾ ਸਥਾਪਤ ਕੀਤਾ ਹੈ। ਕੇ. ਐੱਮ. ਆਰ. ਐੱਲ. ਦੀ ਵਿਚਾਰ ਅਧੀਨ ਸੂਚੀ ’ਚ ਅਹਿਮਦਾਬਾਦ, ਸੂਰਤ, ਮੈਂਗਲੁਰੂ, ਅਯੁੱਧਿਆ, ਧੁਬਰੀ, ਗੋਆ, ਕੋਲਮ, ਕੋਲਕਾਤਾ, ਪਟਨਾ, ਪ੍ਰਯਾਗਰਾਜ, ਸ਼੍ਰੀਨਗਰ, ਵਾਰਾਣਸੀ, ਮੁੰਬਈ, ਕੋਚੀ ਅਤੇ ਵਸਈ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News