ਜਾਣੋ ਸਿਹਤ ਲਈ ਕਿਹੜਾ ਪੋਸ਼ਕ ਤੱਤ ਹੈ ਸਭ ਤੋਂ ਜ਼ਰੂਰੀ

Friday, Mar 27, 2020 - 08:32 PM (IST)

ਨਵੀਂ ਦਿੱਲੀ (ਇੰਟ.)–ਕੋਰੋਨਾਵਾਇਰਸ ਨਾਲ ਲੜਨ ਲਈ ਸਾਵਧਾਨੀ ਰੱਖਣ ਦੇ ਨਾਲ ਸਰੀਰ ਨੂੰ ਮਜ਼ਬੂਤ ਬਣਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਨਾਲ ਕਿ ਸਾਡਾ ਸਰੀਰ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਵੀ ਲੜ ਸਕੇ। ਅਜਿਹੇ 'ਚ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਅਤੇ ਵਿਟਾਮਿਨ ਦੇ ਸੇਵਨ ਦੀ ਗੱਲ ਕੀਤੀ ਜਾਂਦੀ ਹੈ। ਉਥੇ ਹੀ ਕਈ ਲੋਕਾਂ 'ਚ ਇਸ ਗੱਲ ਦੀ ਦੁਚਿੱਤੀ ਵੀ ਰਹਿੰਦੀ ਹੈ ਕਿ ਸਰੀਰ ਲਈ ਪ੍ਰੋਟੀਨ ਜਾਂ ਵਿਟਾਮਿਨ 'ਚੋਂ ਕਿਹੜਾ ਪੌਸ਼ਕ ਤੱਤ ਜ਼ਿਆਦਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਪ੍ਰੋਟੀਨ ਅਤੇ ਵਿਟਾਮਿਨਸ ਦੇ ਫਾਇਦੇ-

ਪ੍ਰੋਟੀਨ
ਪ੍ਰੋਟੀਨ ਜਿਵੇਂ ਕਿ ਦੱਸਿਆ ਗਿਆ ਹੈ ਕਿ ਮੈਕ੍ਰੋਕਿਊਟ੍ਰੀਐਂਟਸ ਦੇ ਅਧੀਨ ਆਉਂਦਾ ਹੈ, ਕਿਉਂਕਿ ਸਾਡੇ ਸਰੀਰ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਵੱਡੀ ਮਾਤਰਾ 'ਚ ਇਸ ਦੀ ਲੋੜ ਹੁੰਦੀ ਹੈ। ਇਹ ਸਾਡੇ ਸਰੀਰ ਦਾ ਨਿਰਮਾਣ ਕਰਨ 'ਚ ਮਦਦ ਕਰਦਾ ਹੈ। ਦ੍ਰਵ ਸੰਤੁਲਨ ਬਣਾਏ ਰੱਖਣ 'ਚ ਮਦਦ ਕਰਦਾ ਹੈ ਅਤੇ ਤੁਹਾਡੀ ਰੋਗ ਰੋਕੂ ਪ੍ਰਣਾਲੀ ਨੂੰ ਬਿਹਤਰ ਰੱਖਦਾ ਹੈ। ਇਹ ਕੋਸ਼ਕਾਵਾਂ, ਟਿਸ਼ੂਆਂ, ਐਂਟੀਬਾਡੀ, ਹਾਰਮੋਨ ਅਤੇ ਐਂਜਾਈਮਾਂ ਦੇ ਵਿਕਾਸ, ਸਰੰਚਨਾ ਅਤੇ ਕੰਮ 'ਚ ਵੀ ਸਹਾਇਤਾ ਕਰਦਾ ਹੈ। ਆਮ ਤੌਰ 'ਤੇ ਸਰੀਰ ਦੇ ਪ੍ਰਤੀ ਭਾਰ ਲਈ 14 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਪ੍ਰੋਟੀਨ ਦੇ ਸਭ ਤੋਂ ਚੰਗੇ ਸ੍ਰੋਤਾਂ 'ਚੋਂ ਕੁਝ ਡੇਅਰੀ ਉਤਪਾਦ, ਮਾਸ, ਮੱਛੀ, ਫਲੀਆਂ, ਨਟ, ਬੀਜ ਅਤੇ ਸਾਬਤ ਅਨਾਜ ਹਨ।

ਵਿਟਾਮਿਨ
ਸਾਡੇ ਸਰੀਰ ਦੇ ਉਚਿੱਤ ਵਿਕਾਸ ਲਈ ਅਤੇ ਸਿਹਤ ਨੂੰ ਬਣਾਏ ਰੱਖਣ ਲਈ ਘੱਟ ਮਾਤਰਾ 'ਚ ਵਿਟਾਮਿਨ ਦੀ ਲੋੜ ਹੁੰਦੀ ਹੈ। ਕੁਲ 13 ਵਿਟਾਮਿਨ ਹਨ। ਤੁਹਾਡੇ ਸਰੀਰ ਨੇ ਉਨ੍ਹਾਂ ਨੂੰ ਕਿਵੇਂ ਆਬਜ਼ਰਵ ਕੀਤਾ, ਇਸ ਦੇ ਆਧਾਰ 'ਤੇ ਉਨ੍ਹਾਂ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਪਾਣੀ 'ਚ ਘੁਲਣਸ਼ੀਲ ਵਿਟਾਮਿਨ ਸੀ ਅਤੇ ਬੀ ਵਿਟਾਮਿਨ ਨਿਆਸਿਨ, ਥਾਇਮਿਨ, ਰਾਈਬੋਫਲੇਵਿਨ, ਵਿਟਾਮਿਨ ਬੀ-6, ਵਿਟਾਮਿਨ ਬੀ-12, ਫੋਲੇਟ, ਬਾਇਓਟਿਨ ਅਤੇ ਪੈਂਟੋਥੈਨਿਕ ਐਸਿਡ ਹਨ। ਇਹ ਵਿਟਾਮਿਨ ਪਾਣੀ ਨਾਲ ਆਬਜ਼ਰਵ ਹੋ ਜਾਂਦੇ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਮੁਤਾਬਕ ਇਕ ਉਮਰ ਮੁਤਾਬਕ ਡੇਢ ਤੋਂ ਢਾਈ ਕੱਪ ਫਲ ਅਤੇ ਢਾਈ ਤੋਂ ਚਾਰ ਕੱਪ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਰੀਰ ਲਈ ਦੋਵੇਂ ਚੀਜ਼ਾਂ ਜ਼ਰੂਰੀ
ਤੁਸੀਂ ਦੋਹਾਂ ਤੱਤਾਂ ਦੇ ਫਾਇਦਿਆਂ ਨੂੰ ਜਾਣ ਲਿਆ ਹੋਵੇਗਾ। ਅਜਿਹੇ 'ਚ ਜਾਣਿਆ ਜਾ ਸਕਦਾ ਹੈ ਕਿ ਦੋਵੇਂ ਪੋਸ਼ਕ ਤੱਤ ਜ਼ਰੂਰੀ ਹਨ। ਅਜਿਹੇ 'ਚ ਤੁਹਾਨੂੰ ਆਪਣੇ ਸਰੀਰ ਦੀਆਂ ਲੋੜਾਂ ਦੇ ਹਿਸਾਬ ਨਾਲ ਆਪਣੀ ਡਾਈਟ 'ਚ ਵਿਟਾਮਿਨ ਅਤੇ ਪ੍ਰੋਟੀਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਖੋਜ ਮੁਤਾਬਕ ਬਾਡੀ ਬਿਲਡਿੰਗ, ਸਰੀਰਿਕ ਅਤੇ ਮਾਨਸਿਕ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ ਜਦੋਂ ਕਿ ਸਰੀਰ ਨੂੰ ਰੋਗਾਂ ਨਾਲ ਲੜਨ ਲਈ ਵੱਖ-ਵੱਖ ਵਿਟਾਮਿਨਸ ਦੀ ਲੋੜ ਹੁੰਦੀ ਹੈ।


Karan Kumar

Content Editor

Related News