ਭਰੋਸੇਮੰਦ ਦੇਸ਼ਾਂ ਦੀ ਸੂਚੀ ''ਚ ਭਾਰਤ ਹੈ ਇਸ ਨੰਬਰ ''ਤੇ

01/23/2018 2:52:09 AM

ਦਾਵੋਸ— ਸਰਕਾਰ, ਕਾਰੋਬਾਰ, ਐਨ.ਜੀ.ਓ. ਤੇ ਮੀਡੀਆ ਦੇ ਮਾਮਲੇ 'ਚ ਭਾਰਤ ਦੁਨੀਆ ਦੇ ਸਭ ਤੋਂ ਭਰੋਸੇਮੰਦ ਦੇਸ਼ਾਂ 'ਚ ਸ਼ਾਮਲ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਥੇ ਲੋਕਾਂ ਦਾ ਭਰੋਸਾ ਡਿੱਗਿਆ ਹੈ। ਐਡਲਮੈਨ ਟ੍ਰਸਟ ਬੈਰੋਮੀਟਰ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ। ਵਰਲਡ ਇਕੋਨਾਮਿਕ ਫੋਰਮ ਦੀ ਬੈਠਕ ਤੋਂ ਠੀਕ ਪਹਿਲਾਂ ਆਏ ਇਸ ਸਰਵੇਖਣ ਮੁਤਾਬਕ, ਗਲੋਬਲ ਪੱਧਰ 'ਤੇ ਓਪਰੋਕਤ 4 ਮਿਆਰਾਂ ਨੂੰ ਲੈ ਕੇ ਲੋਕਾਂ ਦਾ ਭਰੋਸਾ ਕਾਫੀ ਹੱਦ ਤਕ ਪਿਛਲੇ ਸਾਲ ਵਰਗਾ ਹੀ ਹੈ। ਸਰਵੇਖਣ 'ਚ ਸ਼ਾਮਲ 28 ਦੇਸ਼ਾਂ 'ਚੋਂ 20 ਦੇਸ਼ ਗੈਰ ਭਰੋਸੇਮੰਦ ਦੀ ਸ਼੍ਰੇਣੀ 'ਚ ਰੱਖੇ ਗਏ ਹਨ। 2017 'ਚ ਇਸ ਸ਼੍ਰੇਣੀ 'ਚ 19 ਦੇਸ਼ ਸਨ। ਸਰਵੇਖਣ 'ਚ 2 ਵਰਗਾਂ 'ਚ ਰੈਂਕਿੰਗ ਦਿੱਤੀ ਗਈ। ਇਕ 
'ਚ ਸੰਬੰਧਿਤ ਮਿਆਰਾਂ ਨਾਲ ਜੁੜੇ ਹੋਏ ਲੋਕਾਂ ਤੋਂ ਸਲਾਹ ਲਈ ਗਈ ਤੇ ਦੂਜੇ 'ਚ ਆਮ ਜਨਤਾ ਦੀ ਸਲਾਹ ਮੰਗੀ ਗਈ। ਦੋਹਾਂ ਵਰਗਾਂ 'ਚ ਕ੍ਰਮਵਾਰ 83 ਤੇ 74 ਅੰਕਾਂ ਨਾਲ ਚੀਨ ਪਹਿਲੇ ਸਥਾਨ 'ਤੇ ਰਿਹਾ। ਉਥੇ ਹੀ 77 ਤੇ 68 ਅੰਕਾਂ ਨਾਲ ਭਾਰਤ ਦਾ ਸਥਾਨ ਤੀਜਾ ਰਿਹਾ। ਇੰਡੋਨੇਸ਼ੀਆ ਸੂਚੀ 'ਚ ਦੂਜੇ ਸਥਾਨ 'ਤੇ ਰਿਹਾ। ਸੂਚੀ 28 ਦੇਸ਼ਾਂ ਦੇ 33 ਹਜ਼ਾਰ ਤੋਂ ਜ਼ਿਆਦਾ ਲੋਕਾਂ 'ਤੇ ਕੀਤੇ ਗਏ ਆਨ ਲਾਈਨ ਸਰਵੇਖਣ ਦੇ ਆਧਾਰ 'ਤੇ ਤਿਆਰ ਕੀਤੀ ਗਈ। ਭਰੋਸੇ ਦੇ ਮਾਮਲੇ 'ਚ ਚੀਨ, ਭਾਰਤ, ਯੂ.ਏ.ਈ., ਇੰਡੋਨੇਸ਼ੀਆ ਤੇ ਸਿੰਗਾਪੁਰ ਦੀ ਸਥਿਤੀ ਕਮੋਬੇਸ਼ ਇਕ ਵਰਗੀ ਹੈ। ਹਾਲਾਂਕਿ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਭਰੋਸਾ ਗਵਾਉਣ ਵਾਲੇ ਦੇਸ਼ਾਂ 'ਚ 6ਵੇਂ ਨੰਬਰ 'ਤੇ ਰਿਹਾ। ਪੱਛਮ ਦੇ ਜ਼ਿਆਦਾਤਰ ਦੇਸ਼ ਗੈਰ ਭਰੋਸੇਮੰਦ ਵਰਗ 'ਚ ਹਨ। ਸਰਵੇਖਣ 'ਚ ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਵਾਰ ਮੀਡੀਆ ਸਭ ਤੋਂ ਘੱਟ ਭਰੋਸੇ ਵਾਲਾ ਸੰਸਥਾਨ ਰਿਹਾ। 28 'ਚੋਂ 22 ਦੇਸ਼ਾਂ 'ਚ ਲੋਕਾਂ ਨੇ ਇਸ ਨੂੰ ਗੈਰ ਭਰੋਸੇਮੰਦ ਦੀ ਸ਼੍ਰੇਣੀ 'ਚ ਰੱਖਿਆ। ਇਸ ਤੋਂ ਇਲਾਵਾ ਅਜਿਹੀਆਂ ਕੰਪਨੀਆਂ ਜਿਨ੍ਹਾਂ ਦੇ ਹੈਡਕੁਆਰਟਰ ਕੈਨੇਡਾ, ਸਵਿਟਜ਼ਰਲੈਂਡ, ਸਵੀਡਨ ਤੇ ਆਸਟਰੇਲੀਆ 'ਚ ਹੈ, ਉਨ੍ਹਾਂ 'ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ਭਰੋਸਾ ਦਿਖਾਇਆ।
ਇਸ ਸੂਚੀ 'ਚ ਚੀਨ 26ਵੇਂ ਸਥਾਨ 'ਤੇ ਹੈ ਤੇ ਪਾਕਿਸਤਾਨ 47ਵੇਂ ਸਥਾਨ 'ਤੇ। ਪਿਛਲੇ ਸਾਲ ਭਾਰਤ 60ਵੇਂ, ਚੀਨ 15ਵੇਂ ਤੇ ਪਾਕਿਸਤਾਨ 52ਵੇਂ ਸਥਾਨ 'ਤੇ ਰਿਹਾ ਸੀ। ਵਰਲਡ ਇਕੋਨਾਮਿਕ ਫੋਰਮ ਦੇ ਸਲਾਨਾ ਸੂਚੀ ਪੱਤਰ ਮੁਤਾਬਕ ਵਿਕਸਿਤ ਅਰਥ ਵਿਵਸਥਾਵਾਂ 'ਚ ਸਮੂਹਕ ਵਿਕਾਸ ਦੇ ਮਾਮਲੇ 'ਚ ਸਭ ਤੋਂ ਉੱਪਰ ਨਾਰਵੇ ਨੂੰ ਥਾਂ ਮਿਲੀ ਹੈ। ਉਥੇ ਹੀ ਉਭਰਦੀਆਂ ਅਰਥ ਵਿਵਸਥਾਵਾਂ 'ਚ ਲਿਥੁਆਨਿਆ ਇਕ ਵਾਰ ਫਿਰ ਟਾਪ 'ਤੇ ਰਿਹਾ।


Related News