ਚਾਕੂ ਨਾਲ ਹਮਲਾ ਕਰਕੇ ਫੈਕਟਰੀ ਕਰਮਚਾਰੀ ਨੂੰ ਕੀਤਾ ਜ਼ਖਮੀ

09/17/2017 4:35:50 PM

ਸਿਡਕੁਲ— ਸਿਡਕੁਲ ਦੀ ਇਕ ਫੈਕਟਰੀ 'ਚ ਕੰਮ ਖਤਮ ਕਰਕੇ ਘਰ ਆ ਰਹੇ ਵਿਅਕਤੀ ਨੂੰ ਚਾਰ ਬਦਮਾਸ਼ਾਂ ਨੇ ਰਸਤੇ 'ਚ ਰੋਕ ਕੇ ਲੁੱਟ ਖੋਹ ਕੀਤੀ। ਇਸ ਦੌਰਾਨ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜ਼ਖਮੀ ਹੋਣ 'ਤੇ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਜਗਤਪੁਰਾ ਵਾਸੀ ਮਹੇਸ਼ ਬਿਸ਼ਟ ਸਿਡਕੁਲ ਦੀ ਫੈਕਟਰੀ 'ਚ ਕੰਮ ਕਰਦਾ ਹੈ। ਉਹ ਪੈਦਲ ਘਰ ਜਾ ਰਿਹਾ ਸੀ। ਰਸਤੇ 'ਚ ਚਾਰ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਲਿਆ ਅਤੇ ਕੁੱਟਮਾਰ ਕੀਤੀ। ਚਾਕੂ ਨਾਲ ਹਮਲਾ ਕਰਕੇ ਮੋਬਾਇਲ ਅਤੇ ਦੋ ਹਜ਼ਾਰ ਦੀ ਨਕਦੀ ਲੁੱਟ ਲਈ। ਸ਼ੌਰ ਹੋਣ 'ਤੇ ਆਸਪਾਸ ਦੇ ਲੋਕਾਂ ਨੂੰ ਇੱਕਠਾ ਹੁੰਦਾ ਦੇਖ ਹਮਲਾਵਰ ਫਰਾਰ ਹੋ ਗਏ। ਬਾਅਦ 'ਚ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News