ਹੱਦ ਹੈ! ਰਸੋਈ ਦਾ ਰਾਸ਼ਨ ਤੱਕ ਲੈ ਗਏ ਚੋਰ
Thursday, Dec 05, 2024 - 04:28 PM (IST)
ਨੈਸ਼ਨਲ ਡੈਕਸ- ਆਏ ਦਿਨ ਘਰਾਂ 'ਚ ਗਹਿਣੇ, ਨਕਦੀ ਦੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਕ ਅਜਿਹੀ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਪੈਸੇ ਅਤੇ ਗਹਿਣੇ ਤਾਂ ਲੁੱਟੇ ਹੀ, ਉਸ ਦੇ ਨਾਲ-ਨਾਲ ਘਰ ਦਾ ਸਾਰਾ ਰਾਸ਼ਨ ਵੀ ਲੈ ਗਏ। ਇਹ ਘਟਨਾ ਬਿਹਾਰ ਦੇ ਪਟਨਾ 'ਚ ਵਾਪਰੀ। ਉੱਥੇ ਹੀ ਸਥਾਨਕ ਲੋਕ ਇਸ ਤਰ੍ਹਾਂ ਦੀ ਚੋਰੀ ਦੀ ਘਟਨਾ ਤੋਂ ਡਰ 'ਚ ਹਨ।
ਇਹ ਵੀ ਪੜ੍ਹੋ : ਗੰਗਾ ਜਲ ਲੈ ਕੇ ਘਰ ਆਇਆ ਵਿਅਕਤੀ, ਮਾਈਕ੍ਰੋਸਕੋਪ ਨਾਲ ਦੇਖਣ 'ਤੇ ਉੱਡੇ ਹੋਸ਼
ਮਿਲੀ ਜਾਣਕਾਰੀ ਅਨੁਸਾਰ, ਮਾਮਲਾ ਪਟਨਾ ਨਾਲ ਲੱਗਦੇ ਦਾਨਾਪੁਰ ਦੇ ਬੇਉਰ ਥਾਣਾ ਖੇਤਰ ਦੇ ਬਿਸ਼ਨਪੁਰ ਪਕੜੀ ਦਾ ਹੈ। ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਵਿਸ਼ੁਨ ਪਕੜੀ ਦੇ ਰਹਿਣ ਵਾਲੇ ਪਿੰਟੂ ਕੁਮਾਰ ਦੇ ਘਰ 6 ਹਥਿਆਰਬੰਦ ਅਪਰਾਧੀ ਬਾਂਸ ਦੇ ਸਹਾਰੇ ਚੜ੍ਹ ਕੇ ਆਏ ਅਤੇ ਹਥਿਆਰਾਂ ਦੇ ਜ਼ੋਰ 'ਤੇ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਲਿਆ। ਚੋਰਾਂ ਨੇ ਪਿੰਟੂ ਕੁਮਾਰ ਦੇ ਘਰੋਂ 2 ਲੱਖ ਰੁਪਏ ਦੇ ਗਹਿਣੇ, 5 ਹਜ਼ਾਰ ਰੁਪਏ ਨਕਦ, ਸਰ੍ਹੋਂ ਦੇ ਤੇਲ ਦੇ ਟੀਨ, ਆਟੇ ਦੇ ਬੋਰੇ ਸਮੇਤ ਰਸੋਈ ਦਾ ਸਾਮਾਨ ਲੁੱਟ ਕੇ ਦੌੜ ਗਏ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੁਲਵਾਰੀ ਸ਼ਰੀਫ ਡੀਐੱਸਪੀ ਸੁਸ਼ੀਲ ਕੁਮਾਰ ਦੀ ਅਗਵਾਈ 'ਚ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਨੇੜੇ-ਤੇੜੇ ਦੇ ਸੀਸੀਟੀਵੀ ਦੇਖੇ ਜਾ ਰਹੇ ਹਨ। ਜਲਦ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8