ਸਕੂਲ ਨਹੀਂ ਜਾਣ ਵਾਲੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਦੀ ਕੋਸ਼ਿਸ਼ ਕਿਸ਼ਤਵਾੜ ਨੂੰ ਮਿਲਿਆ ''ਸਕਾਚ'' ਗੋਲਡ ਐਵਾਰਡ

11/19/2023 3:40:19 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹਾ ਪ੍ਰਸ਼ਾਸਨ ਨੂੰ 'ਸਕੂਲ ਨਹੀਂ ਜਾਣ ਵਾਲੇ' ਬੱਚਿਆਂ ਨੂੰ ਮੁੱਖ ਧਾਰਾ 'ਚ ਲਿਆਉਣ ਅਤੇ ਉਨ੍ਹਾਂ ਦਾ ਦਾਖ਼ਲਾ ਕਰਵਾਉਣ ਦੀਆਂ ਕੋਸ਼ਿਸ਼ਾਂ ਲਈ 'ਸਕਾਚ' ਗੋਲਡ ਐਵਾਰਡ ਮਿਲਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਇਹ ਪੁਰਸਕਾਰ ਜ਼ਿਲ੍ਹੇ ਦੀ ਜ਼ਿਕਰਯੋਗ ਉਪਲੱਬਧੀ ਨੂੰ ਮਾਨਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ 'ਚ ਜੰਮੂ ਕਸ਼ਮੀਰ ਗ੍ਰਾਮੀਣ ਰੋਜ਼ੀ-ਰੋਟੀ ਮਿਸ਼ਨ (ਜੇ.ਕੇ.ਆਰ.ਐੱਲ.ਐੱਮ.) ਨੇ ਵੀ 'ਸਕਾਚ' ਪੁਰਸਕਾਰ ਜਿੱਤਿਆ ਹੈ।

ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ

ਉਨ੍ਹਾਂ ਕਿਹਾ ਕਿ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਦੇਵਾਂਸ਼ ਯਾਦਵ ਨੇ ਮੁੱਖ ਸਿੱਖਿਆ ਅਧਿਕਾਰੀ ਪ੍ਰਹਿਲਾਦ ਭਗਤ ਅਤੇ ਜ਼ਿਲ੍ਹਾ ਅਤੇ ਸਿਖਲਾਈ ਸੰਸਥਾ (ਡੀ.ਆਈ.ਈ.ਟੀ.) ਦੇ ਸੀਨੀਅਰ ਲੈਕਚਰਾਰ ਰਿਆਜ਼ ਅਹਿਮਦ ਭੱਟ ਨਾਲ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਪੁਰਸਕਾਰ ਪ੍ਰਾਪਤ ਕੀਤਾ। ਕਿਸ਼ਤਵਾੜ ਪ੍ਰਸ਼ਾਸਨ ਨੂੰ ਮਾਰਚ 2021 'ਚ ਸ਼ੁਰੂ ਕੀਤੇ ਗਏ ਇਕ ਐਪ ਦੇ ਮਾਧਿਅਮ ਨਾਲ ਸਿੱਖਿਆ ਡਾਇਰੈਕਟੋਰੇਟ, ਜੰਮੂ ਕਸ਼ਮੀਰ ਵਲੋਂ ਪਛਾਣੇ ਗਏ ਲਗਭਗ 2 ਹਜ਼ਾਰ ਅਜਿਹੇ ਬੱਚਿਆਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਪੁਰਸਕਾਰ ਮਿਲਿਆ, ਜੋ ਸਕੂਲ ਨਹੀਂ ਜਾ ਸਕੇ ਸਨ। ਅਧਿਕਾਰੀ ਨੇ ਕਿਹਾ ਕਿ ਸਕੂਲ ਨਹੀਂ ਜਾਣ ਵਾਲੇ ਬੱਚਿਆਂ ਦਾ ਪਤਾ ਲਗਾ ਕੇ ਡਿਪਟੀ ਕਮਿਸ਼ਨਰ ਨੇ ਸਮੱਸਿਆ ਦਾ ਹੱਲ ਕੱਢਣ ਲਈ ਜ਼ਰੂਰੀ ਕਦਮ ਚੁੱਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News