ਕਿੰਨਰ ਕੈਲਾਸ਼ ਯਾਤਰਾ ''ਤੇ ਗਏ 2 ਯਾਤਰੀਆਂ ਦੀ ਮੌਤ

06/27/2019 12:45:40 AM

ਨੈਸ਼ਨਲ ਡੈਸਕ: ਬਿਨਾ ਇਜਾਜ਼ਤ ਦੇ ਕਿੰਨਰ ਕੈਲਾਸ਼ ਯਾਤਰਾ 'ਤੇ ਗਏ 5 ਯਾਤਰੀਆਂ 'ਚ 2 ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਗੈਰ ਚੋਰੀ ਛੁਪੇ ਉਕਤ 5 ਯਾਤਰੀ ਕਿੰਨਰ ਕੈਲਾਸ਼ ਯਾਤਰਾ 'ਤੇ ਗਏ ਸਨ। ਇਸ ਦੌਰਾਨ ਕਾਫੀ ਜ਼ਿਆਦਾ ਠੰਡ ਹੋਣ ਕਾਰਨ 2 ਯਾਤਰੀਆਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੀਤੇ ਹਫਤੇ ਪ੍ਰਸ਼ਾਸਨ ਨੇ ਕਿੰਨਰ ਕੈਲਾਸ਼ ਯਾਤਰਾ ਮਾਰਗ 'ਤੇ ਜਾਣ ਦੀ ਰੈਕੀ ਕੀਤੀ ਸੀ। ਇਸ ਦੇ ਬਾਅਦ ਐਸ. ਡੀ. ਐਮ. ਕਲਪਾ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਕਿੰਨਰ ਕੈਲਾਸ਼ ਦੀ ਯਾਤਰਾ ਪੂਰੀ ਤਰ੍ਹਾਂ ਨਾਲ ਮੌਸਮ 'ਤੇ ਨਿਰਭਰ ਰਹੇਗੀ, ਜੋ ਬਿਨਾ ਇਜਾਜ਼ਤ ਯਾਤਰਾ ਕਰ ਰਹੇ ਜਾਂ ਕਰਵਾ ਰਹੇ ਹਨ। ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Related News