ਮੰਡੀ ਤੋਂ ‘ਕੁਈਨ’ ਕੰਗਨਾ ਨਾਲ ਭਿੜਣਗੇ ‘ਰਾਜਾ’ ਵਿਕਰਮਾਦਿਤਿਆ

04/14/2024 11:17:51 AM

ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼ (ਏਜੰਸੀਆਂ)- ਕਾਂਗਰਸ ਨੇ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਇਸ ਸੂਚੀ ’ਚ 16 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ, ਮੰਡੀ ਲੋਕ ਸਭਾ ਸੀਟ ਤੋਂ ਵਿਕਰਮਾਦਿਤਿਆ ਸਿੰਘ ਦੇ ਨਾਂ ’ਤੇ ਵੀ ਮੋਹਰ ਲੱਗ ਗਈ ਹੈ। ਕਾਂਗਰਸ ਨੇ ਗੁਜਰਾਤ ਦੀ ਮੇਹਸਾਣਾ ਸੀਟ ਤੋਂ ਰਾਮਜੀ ਠਾਕੋਰ (ਪਲਵੀ) ਨੂੰ ਉਮੀਦਵਾਰ ਬਣਾਇਆ ਹੈ। ਰਾਜਕੋਟ ਸੀਟ ਤੋਂ ਪਰੇਸ਼ਭਾਈ ਧਨਾਨੀ, ਅਹਿਮਦਾਬਾਦ ਪੂਰਬੀ ਤੋਂ ਹਿੰਮਤ ਸਿੰਘ ਪਟੇਲ ਅਤੇ ਨਵਸਾਰੀ ਸੀਟ ਤੋਂ ਨੌਸਾਧ ਦੇਸਾਈ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਲਈ ਤਾਜ਼ਾ ਸੂਚੀ ’ਚ ਦੋ ਉਮੀਦਵਾਰ ਉਤਾਰੇ ਹਨ। ਇਥੇ ਮੰਡੀ ਸੀਟ ਤੋਂ ‘ਰਾਜਾ’ ਵਿਕਰਮਾਦਿਤਿਆ ਦੇ ਨਾਂ ਦੀ ਚਰਚਾ ਚੱਲ ਰਹੀ ਸੀ ਅਤੇ ਉਨ੍ਹਾਂ ਦੀ ਮਾਂ ਅਤੇ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਇਸ ਦਾ ਐਲਾਨ ਵੀ ਕਰ ਦਿੱਤਾ ਸੀ। ਪਾਰਟੀ ਨੇ ਉਨ੍ਹਾਂ ਨੂੰ ‘ਕੁਈਨ’ ਕੰਗਨਾ ਰਾਣੌਤ ਦੇ ਖਿਲਾਫ ਮੰਡੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉੱਥੇ ਹੀ, ਸੂਬੇ ਦੀ ਸ਼ਿਮਲਾ (ਐੱਸ. ਸੀ.) ਸੀਟ ਤੋਂ ਵਿਨੋਦ ਸੁਲਤਾਨਪੁਰੀ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਓਡਿਸ਼ਾ ਲਈ 9 ਉਮੀਦਵਾਰ ਉਤਾਰੇ ਹਨ, ਜਿਨ੍ਹਾਂ ’ਚ ਬਾਲਾਸੋਰ ਸੀਟ ਤੋਂ ਸ਼੍ਰੀਕਾਂਤ ਕੁਮਾਰ ਝਾਅ ਨੂੰ ਟਿਕਟ ਦਿੱਤੀ ਗਈ ਹੈ। ਉੱਥੇ ਹੀ, ਕੇਓਂਝਾਰ (ਐੱਸ. ਟੀ.) ਸੀਟ ਤੋਂ ਮੋਹਨ ਹੇਮਬਰਮ, ਭਦਰਕ ਸੀਟ ਤੋਂ ਅਨੰਤ ਪ੍ਰਸਾਦ ਸੇਠੀ ਅਤੇ ਜਜਪੁਰ (ਐੱਸ. ਸੀ.) ਸੀਟ ਤੋਂ ਆਂਚਲ ਦਾਸ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ, ਢੇਂਕਾਨਾਲ ਸੀਟ ਤੋਂ ਸਸ਼ਮਿਤਾ ਬੇਹਰਾ, ਕੇਂਦਰਪਾੜਾ ਸੀਟ ਤੋਂ ਸਿਧਾਰਥ ਸਵਰੂਮ ਦਾਸ, ਜਗਤਸਿੰਘਪੁਰ (ਐੱਸ. ਸੀ.) ਸੀਟ ਤੋਂ ਰਬਿੰਦਰ ਕੁਮਾਰ ਸੇਠੀ, ਪੁਰੀ ਤੋਂ ਸੁਚਾਰਿਤਾ ਮੋਹੰਤੀ ਅਤੇ ਭੁਵਨੇਸ਼ਵਰ ਸੀਟ ਤੋਂ ਯਾਸਿਰ ਨਵਾਜ਼ ਨੂੰ ਟਿਕਟ ਦਿੱਤੀ ਗਈ ਹੈ।

ਗੁਜਰਾਤ ਜ਼ਿਮਨੀ ਚੋਣ ਲਈ ਵੀ ਉਤਾਰੇ ਉਮੀਦਵਾਰ

ਕਾਂਗਰਸ ਨੇ ਆਪਣੀ ਤਾਜ਼ਾ ਸੂਚੀ ’ਚ ਗੁਜਰਾਤ ਜ਼ਿਮਨੀ ਚੋਣਾਂ ਲਈ ਵੀ ਪੰਜ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਵੀਜਾਪੁਰ ਸੀਟ ਤੋਂ ਦਿਨੇਸ਼ਭਾਈ ਤੁਲਸੀਦਾਸ ਪਟੇਲ, ਪੋਰਬੰਦਰ ਤੋਂ ਰਾਜੂਭਾਈ ਭੀਮਨਭਾਈ ਓਡੇਦਰਾ, ਮਾਨਵਦਾਰ ਤੋਂ ਹਰੀਭਾਈ ਗੋਵਿੰਦਭਾਈ ਕੰਸਾਗਰਾ, ਖੰਭਤ ਸੀਟ ਤੋਂ ਮਹੇਂਦਰ ਸਿੰਘ ਹਰੀਸਿੰਘ ਪਰਮਾਰ ਅਤੇ ਵਾਘੋਡੀਆ ਸੀਟ ਤੋਂ ਕਨੂਭਾਈ ਪੂਜਾਭਾਈ ਗੋਹਿਲ ਨੂੰ ਟਿਕਟ ਦਿੱਤੀ ਹੈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News