ਕਰਜ਼ਾ ਮੋੜਨ ਲਈ ਗੁਆਂਢੀ ਦਾ ਬੱਚਾ ਕੀਤਾ ਅਗਵਾ, ਫਿਰ ਮੰਗੀ 5 ਲੱਖ ਦੀ ਫਿਰੌਤੀ ਪਰ...

Wednesday, Nov 27, 2024 - 05:52 PM (IST)

ਕਰਜ਼ਾ ਮੋੜਨ ਲਈ ਗੁਆਂਢੀ ਦਾ ਬੱਚਾ ਕੀਤਾ ਅਗਵਾ, ਫਿਰ ਮੰਗੀ 5 ਲੱਖ ਦੀ ਫਿਰੌਤੀ ਪਰ...

ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਫਿਰੌਤੀ ਲਈ ਗੁਆਂਢੀ ਵਲੋਂ 11 ਸਾਲਾ ਮੁੰਡੇ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦਾ ਕਹਿਣਾ ਹੈ ਕਿ ਗੁਆਂਢੀ ਨੇ ਕਰਜ਼ਾ ਮੋੜਨ ਲਈ ਮੁੰਡੇ ਨੂੰ ਅਗਵਾ ਕਰ ਲਿਆ ਸੀ ਅਤੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਰਕਮ ਨਾ ਮਿਲਣ 'ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸਿਟੀ ਕੋਤਵਾਲ ਨਾਰਦਮੁਨੀ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਗਾਂਧੀ ਨਗਰ ਇਲਾਕੇ ਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਮੁਹੰਮਦ ਸ਼ਕੀਲ ਨਾਮੀ ਸ਼ਖ਼ਸ ਨੇ ਸ਼ਿਕਾਇਤ ਕੀਤੀ ਕਿ ਉਸ ਦਾ 11 ਸਾਲਾ ਪੁੱਤਰ ਓਸਾਮਾ ਸੋਮਵਾਰ ਰਾਤ ਨੂੰ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ ਪਰ ਵਾਪਸ ਨਹੀਂ ਆਇਆ। ਬਾਅਦ ਵਿਚ ਕਿਸੇ ਨੇ ਫੋਨ ਕਰਕੇ ਉਸ ਨੂੰ ਛੱਡਣ ਦੇ ਏਵਜ਼ 'ਚ 5 ਲੱਖ ਰੁਪਏ ਦੀ ਫਿਰੌਤੀ ਮੰਗੀ। 

ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਓਸਾਮਾ ਦੀ ਲਾਸ਼ ਸਵੇਰੇ ਉਸ ਦੇ ਘਰ ਦੇ ਸਾਹਮਣੇ ਰਹਿੰਦੇ ਆਸਿਫ ਦੇ ਘਰ ਮਿਲੀ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਸਿੰਘ ਨੇ ਦੱਸਿਆ ਕਿ ਆਸਿਫ ਸਿਰ 5 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਚੁਕਾਉਣ ਲਈ ਉਸ ਨੇ ਓਸਾਮਾ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਜਦੋਂ ਉਸ ਨੂੰ ਰਕਮ ਨਾ ਮਿਲੀ ਤਾਂ ਉਸ ਨੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News