ਅਮਰੀਕਾ 'ਚ ਅਗਵਾ ਹੋਏ ਭਾਰਤੀ ਕਰੋੜਪਤੀ ਦੀ ਪ੍ਰੇਮਿਕਾ ਦੀ ਗੱਡੀ 'ਚੋਂ ਮਿਲੀ ਲਾਸ਼

10/03/2019 8:14:50 PM

ਵਾਸ਼ਿੰਗਟਨ - ਅਮਰੀਕਾ 'ਚ ਇਕ ਭਾਰਤੀ ਮੂਲ ਦੇ ਕਰੋੜਪਤੀ ਦੀ ਰਹੱਸਮਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਸੈਂਤਾ ਕਰੂਜ਼ 'ਚ ਉਨ੍ਹਾਂ ਦੇ ਘਰ ਤੋਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ। ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਲਾਸ਼ ਇਕ ਬੀ. ਐੱਮ. ਡਬਲਯੂ. ਕਾਰ 'ਚੋਂ ਮਿਲੀ ਹੈ, ਕੈਲੀਫੋਰਨੀਆ ਦੇ ਸੈਂਟਾ ਕਰੂਜ਼ ਦੇ ਰਹਿਣ ਵਾਲੇ 50 ਸਾਲਾ ਤੁਸ਼ਾਰ ਅਤ੍ਰੇ ਸਿਲੀਕਾਨ ਵੈਲੀ 'ਚ ਕਾਰਪੋਰੇਟ ਬਿਜ਼ਨੈੱਸ ਸੰਭਾਲਣ ਵਾਲੀ ਅਤ੍ਰੇਨੇਟ ਦੇ ਮਾਲਕ ਸਨ। ਪਿਛਲੇ ਮੰਗਲਵਾਰ ਨੂੰ ਤੜਕੇ ਸਵੇਰੇ 3 ਵਜੇ ਉਨ੍ਹਾਂ ਦੇ ਘਰ ਤੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਆਖਰੀ ਵਾਰ ਚਿੱਟੀ ਬੀ. ਐੱਮ. ਡਬਲਯੂ. 'ਚ ਦੇਖਿਆ ਗਿਆ।

ਸੈਂਟਾ ਕਰੂਜ਼ ਕਾਊਂਟੀ ਸ਼ੈਰਿਫ ਮੁਤਾਬਕ, ਅਤ੍ਰੇ ਦੇ ਘਰ ਤੋਂ ਕਿਸੇ ਦੇ ਫੋਨ ਕਰਨ 'ਤੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ। ਉਸੇ ਨੇ ਉਨ੍ਹਾਂ ਦੇ ਅਗਵਾ ਹੋਣ ਦੀ ਖਬਰ ਦਿੱਤੀ। ਇਸ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ ਨੂੰ ਤੁਸ਼ਾਰ ਦੀ ਲਾਸ਼ ਬੀ. ਐੱਮ. ਡਬਲਯੂ. ਕਾਰ 'ਚ ਪਾਈ ਗਈ। ਫੇਸਬੁੱਕ 'ਤੇ ਪੁਲਸ ਨੇ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਸਾਡੇ ਕੋਲ ਇਕ ਮੰਦਭਾਗੀ ਖਬਰ ਹੈ। ਸਾਨੂੰ ਕਾਰ 'ਚ ਇਕ ਲਾਸ਼ ਮਿਲੀ ਹੈ। ਬਾਅਦ 'ਚ ਇਸ ਦੀ ਪਛਾਣ ਤੁਸ਼ਾਰ ਅਤ੍ਰੇ ਦੇ ਰੂਪ 'ਚ ਹੋਈ। ਪੁਲਸ ਮੁਤਾਬਕ ਇਹ ਮਾਮਲਾ ਡਕੈਤੀ ਨਾਲ ਜੁੜਿਆ ਹੋਇਆ ਲੱਗਦਾ ਹੈ। ਪੁਲਸ ਨੇ ਆਖਿਆ ਕਿ ਸਾਡੇ ਸਾਹਮਣੇ ਸਾਰੇ ਵਿਕਲਪ ਖੁਲ੍ਹੇ ਹੋਏ ਹਨ। ਅਸੀਂ ਸਾਰੇ ਪਹਿਲੂਆਂ 'ਤੇ ਗੌਰ ਕਰ ਰਹੇ ਹਾਂ। ਇਸ ਕੇਸ 'ਚ ਸਾਨੂੰ 2 ਸ਼ੱਕੀ ਲੋਕਾਂ ਦੀ ਭਾਲ ਹੈ।

ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ, ਜਦ ਕਈ ਸ਼ੱਕੀ ਲੋਕ ਉਨ੍ਹਾਂ ਦੇ ਘਰ ਦਾਖਲ ਹੋਏ ਤਦ ਤੁਸ਼ਾਰ ਅਤ੍ਰੇ ਆਪਣੇ ਘਰ 'ਚ ਕਈ ਲੋਕਾਂ ਦੇ ਨਾਲ ਸਨ। ਇਸ ਤੋਂ ਬਾਅਦ ਉਹ ਲੋਕ ਉਨ੍ਹਾਂ ਨੂੰ ਫੱੜ ਕੇ ਉਨ੍ਹਾਂ ਦੀ ਪ੍ਰੇਮਿਕਾ ਦੀ ਬੀ. ਐੱਮ. ਡਬਲਯੂ. ਕਾਰ 'ਚ ਕਿਤੇ ਲੈ ਗਏ। ਇਹ ਜਾਣਕਾਰੀ ਉਨ੍ਹਾਂ ਦੇ ਘਰ 'ਚ ਮੌਜੂਦ ਲੋਕਾਂ ਨੇ ਦਿੱਤੀ। () ਮੁਤਾਬਕ ਅਤ੍ਰੇ ਮਾਰਕੇਟਿੰਗ ਕੰਪਨੀ ਤੋਂ ਇਲਾਵਾ ਮਾਰੀਜੁਆਨਾ ਦਾ ਕਾਰੋਬਾਰ ਵੀ ਕਰਦੇ ਸਨ। ਇਸ ਸਾਲ ਪਹਿਲਾਂ ਹੀ ਉਨ੍ਹਾਂ ਨੇ ਗਾਂਜੇ ਅਤੇ ਮਾਰੀਜੁਆਨਾ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਸ ਦੀ ਬਕਾਇਦਾ ਉਨ੍ਹਾਂ ਨੇ ਮੈਨਿਊਫੈਕਚਰਿੰਗ ਕੰਪਨੀ ਬਣਾਈ ਸੀ। ਇਸ ਇੰਡਸਟ੍ਰੀ ਨਾਲ ਜੁੜੇ ਲੋਕਾਂ ਮੁਤਾਬਕ, ਤੁਸ਼ਾਰ ਅਤ੍ਰੇ ਇਸ ਕਾਰੋਬਾਰ 'ਚ ਨਵੇਂ ਸਨ। ਉਨ੍ਹਾਂ ਨੂੰ ਇਸ ਦੇ ਨਿਯਮ ਕਾਇਦੇ ਚੰਗੇ ਤਰੀਕੇ ਨਾਲ ਪਤਾ ਨਹੀਂ ਸਨ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਸ 'ਚ ਲੋਕਾਂ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਹੈ। ਚਰਸ ਅਤੇ ਗਾਂਜੇ ਨਾਲ ਜੁੜੇ ਲੋਕਾਂ ਨੂੰ ਜੇਕਰ ਆਪਣੇ ਸਹੀ ਸਮੇਂ 'ਤੇ ਪੈਸਾ ਨਹੀਂ ਦਿੱਤਾ ਤਾਂ ਇਸ ਦੇ ਬੁਰੇ ਨਤੀਜੇ ਥੋੜੇ ਦਿਨਾਂ ਬਾਅਦ ਹੀ ਸਾਹਮਣੇ ਆਉਣ ਲੱਗਦੇ ਹਨ।


Khushdeep Jassi

Content Editor

Related News