7 ਮਹੀਨੇ ਦੇ ਬੱਚੇ ਨੂੰ ਕਿਡਨੈਪ ਕਰ ਮੰਗੀ 40 ਲੱਖ ਦੀ ਫਿਰੌਤੀ, ਗ੍ਰਿਫਤਾਰ

Sunday, Apr 11, 2021 - 12:24 AM (IST)

ਨਵੀਂ ਦਿੱਲੀ - ਦਿੱਲੀ ਦੇ ਨਿਹਾਲ ਵਿਹਾਰ ਵਿੱਚ 7 ਮਹੀਨੇ ਦੇ ਬੱਚੇ ਦੇ ਅਗਵਾ ਮਾਮਲੇ ਵਿੱਚ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਅਗਵਾ ਕਰਨ ਵਾਲੇ ਨੇ ਬੱਚੇ ਨੂੰ ਸਹੀ ਸਲਾਮਤ ਛੱਡਣ ਦੇ ਬਦਲੇ 40 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਦਿੱਲੀ ਪੁਲਸ ਨੇ 7 ਘੰਟੇ ਵਿੱਚ ਕਿਡਨੈਪਿੰਗ ਦੇ ਇਸ ਕੇਸ ਨੂੰ ਸੁਲਝਾ ਲਿਆ ਹੈ। ਪੁਲਸ ਦੀ ਛਾਪੇਮਾਰੀ ਦੌਰਾਨ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ ਪਰ ਬਾਅਦ ਵਿੱਚ ਉਸ ਨੂੰ ਟ੍ਰੈਕ ਕਰ ਗ੍ਰਿਫਤਾਰ ਕਰ ਲਿਆ ਗਿਆ।

7 ਮਹੀਨੇ ਦੇ ਬੱਚੇ ਨੂੰ 9 ਅਪ੍ਰੈਲ ਦੇ ਦਿਨ ਦੁਪਹਿਰ ਕਰੀਬ 12.30 ਵਜੇ ਅਗਵਾ ਕੀਤਾ ਗਿਆ ਸੀ। ਪੁਲਸ ਦੀ 4 ਟੀਮਾਂ ਨੂੰ ਕਿਡਨੈਪਰਾਂ ਨੂੰ ਟ੍ਰੈਕ ਕਰਣ ਵਿੱਚ ਲਗਾਇਆ ਗਿਆ। ਉਸੇ ਦਿਨ ਯਾਨੀ ਸ਼ਾਮ 7.40 ਵਜੇ ਅਗਵਾ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਸ਼ੁਰੂਆਤੀ ਪੁੱਛਗਿੱਛ ਵਿੱਚ ਬੱਚੇ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਰਹਿਣ ਵਾਲਾ ਕਿਰਾਏਦਾਰ ਪ੍ਰਿਆਂਸ਼ੁ ਨਾਮ ਦਾ ਮੁੰਡਾ ਵੀ ਬੱਚੇ ਦੇ ਨਾਲ ਹੀ ਗਾਇਬ ਹੈ। ਬੱਚਾ ਦੁਪਹਿਰ ਕਰੀਬ 12.30 ਵਜੇ ਉਠਿਆ ਅਤੇ ਪ੍ਰਿਆਂਸ਼ੁ ਨੇ ਉਸ ਨੂੰ ਖੇਡਣ ਲਈ ਤੁਰੰਤ ਚੁੱਕਿਆ। ਜਿਵੇਂ ਹੀ ਮਾਂ ਆਪਣੇ ਬੱਚੇ ਲਈ ਕੁੱਝ ਕੱਪੜੇ ਲੈਣ ਲਈ ਕਮਰੇ ਤੋਂ ਬਾਹਰ ਗਈ, ਪ੍ਰਿਆਂਸ਼ੁ ਬੱਚੇ ਨੂੰ ਲੈ ਕੇ ਭੱਜ ਗਿਆ। ਉਸ ਦੇ ਪਰਤਣ 'ਤੇ, ਮਾਂ ਨੇ ਪ੍ਰਿਆਂਸ਼ੁ ਅਤੇ ਉਸਦੇ ਬੱਚੇ ਨੂੰ ਗਾਇਬ ਪਾਇਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News