6 ਸਾਲਾ ਬੱਚੀ ਨੂੰ ਅਗਵਾ ਕਰ 40 ਹਜ਼ਾਰ ''ਚ ਵੇਚਿਆ, ਇੰਝ ਗ੍ਰਿਫਤਾਰ ਹੋਈਆਂ ਬੱਚਾ ਚੋਰ ਜਨਾਨੀਆਂ

Friday, Aug 13, 2021 - 03:36 AM (IST)

6 ਸਾਲਾ ਬੱਚੀ ਨੂੰ ਅਗਵਾ ਕਰ 40 ਹਜ਼ਾਰ ''ਚ ਵੇਚਿਆ, ਇੰਝ ਗ੍ਰਿਫਤਾਰ ਹੋਈਆਂ ਬੱਚਾ ਚੋਰ ਜਨਾਨੀਆਂ

ਰਾਂਚੀ - ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ 6 ਸਾਲਾ ਬੱਚੀ ਦੇ ਅਗਵਾ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। 17 ਜੁਲਾਈ ਦੀ ਰਾਂਚੀ ਦੇ ਬੂਟੀ ਮੋੜ ਇਲਾਕੇ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ 6 ਸਾਲਾ ਮਾਸੂਮ ਬੱਚੀ ਅਚਾਨਕ ਗਾਇਬ ਹੋ ਗਈ। ਅੰਚਲ ਦੀ ਮਾਂ ਬਾਲੋਂ ਦੇਵੀ ਨੇ ਰਾਂਚੀ ਸਦਰ ਥਾਣੇ ਵਿੱਚ ਬੱਚੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ। ਪੁਲਸ ਨੇ ਜਾਂਚ ਤੋਂ ਬਾਅਦ ਬੱਚੀ ਨੂੰ ਬੈਂਗਲੁਰੂ ਤੋਂ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ 2 ਜਨਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਊਧਵ ਸਰਕਾਰ ਨੇ ਮਾਪਿਆਂ ਨੂੰ ਦਿੱਤੀ ਵੱਡੀ ਰਾਹਤ, ਸਕੂਲਾਂ ਦੀਆਂ ਫੀਸਾਂ 'ਚ 15% ਕਟੌਤੀ ਦਾ ਦਿੱਤਾ ਹੁਕਮ

ਦਰਅਸਲ ਪੁਲਸ ਨੂੰ ਪਹਿਲਾਂ ਇਹ ਮਾਮਲਾ ਗੁਮਸ਼ੁਦਗੀ ਦਾ ਲੱਗ ਰਿਹਾ ਸੀ ਪਰ ਪੁਲਸ ਨੇ ਜਦੋਂ ਬੂਟੀ ਮੋੜ ਸਥਿਤ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਸੱਚ ਸਾਹਮਣੇ ਆਇਆ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੋ ਜਨਾਨੀਆਂ ਬੱਚੀ ਨੂੰ ਆਪਣੇ ਨਾਲ ਲੈ ਜਾਂਦੀਆਂ ਹੋਈਆਂ ਦਿਖੀਆਂ। ਦੋਨਾਂ ਇੱਕ ਆਟੋ ਵਿੱਚ ਬਿਠਾ ਕੇ ਉਸ ਨੂੰ ਲੈ ਕੇ ਫਰਾਰ ਹੋ ਗਈਆਂ। ਜਿਵੇਂ ਹੀ ਪੁਲਸ ਨੂੰ ਮਾਮਲਾ ਸਮਝ ਆਇਆ, ਬੱਚੀ ਦੇ ਅਗਵਾ ਨਾਲ ਸਬੰਧਿਤ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਪੁਲਸ ਦੀ ਟੀਮ ਤਫਤੀਸ਼ ਵਿੱਚ ਜੁੱਟ ਗਈ।

ਇਹ ਵੀ ਪੜ੍ਹੋ - ਯੂ.ਪੀ. ਸਰਕਾਰ ਓਲੰਪਿਕ ਖਿਡਾਰੀਆਂ ਨੂੰ ਕਰੇਗੀ ਮਾਲਾਮਾਲ, ਕੀਤਾ ਇਹ ਐਲਾਨ

ਪੁਲਸ ਦੇ ਹੱਥ ਪਹਿਲਾ ਸੁਰਾਗ ਸੀ.ਸੀ.ਟੀ.ਵੀ. ਫੁਟੇਜ ਦੇ ਜ਼ਰੀਏ ਹੀ ਲੱਗਾ। ਕਿਡਨੈਪਿੰਗ ਮਾਮਲੇ ਵਿੱਚ ਪੁਲਸ ਨੇ ਉਸ ਆਟੋ ਦਾ ਪਤਾ ਲਗਾਇਆ, ਜਿਸ ਵਿੱਚ ਬੈਠ ਕੇ ਜਨਾਨੀਆਂ ਗਈਆਂ ਸਨ। ਆਟੋ ਡਰਾਈਵਰ ਨੇ ਜਨਾਨੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ। ਮਾਮਲੇ ਵਿੱਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਦੋਨਾਂ ਨੇ ਸਿਰਫ਼ 40 ਹਜ਼ਾਰ ਰੁਪਏ ਲਈ ਬੱਚੀ ਨੂੰ ਅਗਵਾ ਕੀਤਾ ਸੀ, ਫਿਰ ਉਸ ਨੂੰ ਵੇਚ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News