ਕਿਸਾਨ ਅੰਦੋਲਨ ਨੂੰ ਲੈ ਕੇ ਬੋਲੇ ਖੱਟੜ, ਗੱਲਬਾਤ ਨਾਲ ਹੀ ਹੋਵੇਗਾ ਹੱਲ

11/01/2021 6:26:30 PM

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਖੇਤੀਬਾੜੀ ਕਾਨੂੰਨ ਨਾ ਸਿਰਫ਼ ਕਿਸਾਨਾਂ ਦੇ ਹਿੱਤ ’ਚ ਹਨ ਸਗੋਂ ਇਹ ਉਤਪਾਦਕ ਵਧਾਉਣ ’ਚ ਸਹਾਇਕ ਹੋਣਗੇ। ਖੱਟੜ ਨੇ 56ਵੇਂ ਹਰਿਆਣਾ ਦਿਵਸ ਅਤੇ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਅੱਜ ਯਾਨੀ ਸੋਮਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ’ਚ ਇਕ ਸਵਾਲ ’ਤੇ ਇਹ ਗੱਲ ਕਹੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੁੱਦੇ ਦਾ ਹੱਲ ਗੱਲਬਾਤ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਸਿੰਘ ਅਤੇ ਟਿਕਰੀ ਸਰਹੱਦ ਖੁੱਲ੍ਹਵਾਉਣ ਲਈ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ਦਾ ਹੱਲ ਨਿਕਲੇਗਾ। ਗੱਲਬਾਤ ਦੇ ਮਾਧਿਅਮ ਨਾਲ ਹੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਮਾਮਲੇ ’ਚ ਗ੍ਰਹਿ ਸਕੱਤਰ ਦੀ ਪ੍ਰਧਾਨਗੀ ’ਚ ਰਾਜ ਸਰਕਾਰ ਨੇ ਕਮੇਟੀ ਗਠਿਤ ਕਰ ਰੱਖੀ ਹੈ। ਗੱਲਬਾਤ ਹਾਲੇ ਵੀ ਜਾਰੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ’ਚ ਨੋਟਿਸ ਲਿਆ ਹੈ। 

ਇਹ ਵੀ ਪੜ੍ਹੋ : ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ

ਸਰਹੱਦ ਬੰਦ ਹੋਣ ਨਾਲ ਆਵਾਜਾਈ ਵਾਲੇ ਲੋਕਾਂ ਦੇ ਨਾਲ ਸਥਾਨਕ ਵਾਸੀ ਅਤੇ ਵਪਾਰੀ ਬਹੁਤ ਪਰੇਸ਼ਾਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਸਤਾ ਰੋਕੇ ਬੈਠੇ ਲੋਕਾਂ ਨੂੰ ਸਥਾਨਕ ਲੋਕਾਂ, ਵਪਾਰੀਆਂ ਅਤੇ ਇਸ ਮਾਰਗ ’ਤੇ ਆਵਾਜਾਈ ਕਰਨ ਵਾਲੇ ਲੋਕਾਂ ਦੀ ਇਹ ਸਮੱਸਿਆ ਸਮਝਣੀ ਚਾਹੀਦੀ ਅਤੇ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਸੰਬੰਧ ਕੇਂਦਰ ਸਰਕਾਰ ਨਾਲ ਹੈ, ਹਰਿਆਣਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਸਰਕਾਰ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰਦੀ ਹੈ। ਇਕ ਸਵਾਲ ’ਤੇ ਉਨ੍ਹਾਂ ਕਿਹਾ ਕਿ ਨੌਕਰੀਆਂ ’ਚ ਪਾਰਦਰਸ਼ਤਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ। ਹਰਿਆਣਾ ਕਰਮੀ ਚੋਣ ਕਮਿਸ਼ਨ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਤੋਂ ਹੋ ਰਹੀਆਂ ਭਰਤੀਆਂ ’ਚ ਪੂਰੀ ਪਾਰਦਰਸ਼ਤਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ।

ਇਹ ਵੀ ਪੜ੍ਹੋ : ਕਸ਼ਮੀਰ 'ਚ ਪਹਿਲਾ ਤੈਰਦਾ ਹੋਇਆ ਸਿਨੇਮਾ ਬਣਿਆ ਖਿੱਚ ਦਾ ਕੇਂਦਰ, ਸ਼ਿਕਾਰਾ ’ਚ ਬੈਠ ਲੋਕ ਦੇਖ ਸਕਦੇ ਹਨ ਫ਼ਿਲਮਾਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News