ਖ਼ਾਲਿਸਤਾਨ ਸਮਰਥਕਾਂ ਨੇ ਕੈਨੇਡਾ ''ਚ ਦਿਖਾਇਆ ਭਾਰਤ ਵਿਰੋਧੀ ਪੋਸਟਰ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਹੀ ਇਹ ਗੱਲ
Tuesday, Jul 04, 2023 - 01:39 AM (IST)
ਨੈਸ਼ਨਲ ਡੈਸਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ 'ਕੱਟੜਪੰਥੀ, ਅੱਤਵਾਦੀ' ਖ਼ਾਲਿਸਤਾਨ ਸੋਚ ਭਾਰਤ ਜਾਂ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਜਿਹੇ ਸਹਿਯੋਗੀ ਦੇਸ਼ਾਂ ਲਈ ਠੀਕ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਜਨਸੰਪਰਕ ਅਭਿਆਨ ਪ੍ਰੋਗਰਾਮ ਮੌਕੇ ਜੈਸ਼ੰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਕੈਨੇਡਾ ਵਿਚ ਹਾਲ ਹੀ ਵਿਚ ਹੋਈ ਇਕ ਰੈਲੀ ਦੌਰਾਨ ਖ਼ਾਲਿਸਤਾਨ ਸਮਰਥਕ ਪੋਸਟਰ ਪ੍ਰਦਰਸ਼ਿਤ ਕੀਤੇ ਜਾਣ ਦਾ ਮੁੱਦਾ ਉਸ ਦੇਸ਼ ਦੀ ਸਰਕਾਰ ਅੱਗੇ ਚੁੱਕੇਗੀ।
ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ 'ਤੇ 'ਬਣਦਾ ਹੱਕ' ਲੈਣ ਲਈ ਸਰਗਰਮ ਹੋਇਆ ਹਿਮਾਚਲ, CM ਸੁੱਖੂ ਨੇ ਚੁੱਕਿਆ ਇਹ ਕਦਮ
ਵਿਦੇਸ਼ ਮੰਤਰੀ ਨੇ ਕਿਹਾ, "ਅਸੀਂ ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਜਿਹੇ ਸਾਡੇ ਸਹਿਯੋਗੀ ਦੇਸ਼ਾਂ, ਜਿੱਥੇ ਖ਼ਾਲਿਸਤਾਨੀ ਗਤੀਵਿਧੀਆਂ ਹੋਈਆਂ ਹਨ, ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਲਿਸਤਾਨੀਆਂ ਨੂੰ ਤਵੱਜੋ ਨਾ ਦੇਣ, ਕਿਉਂਕਿ ਉਨ੍ਹਾਂ (ਖ਼ਾਲਿਸਤਾਨੀਆਂ ਦੀ) ਦੀ ਕੱਟੜਪੰਥੀ, ਅੱਤਵਾਦੀ ਸੋਚ ਨਾ ਤਾਂ ਸਾਡੇ ਲਈ, ਨਾ ਹੀ ਉਨ੍ਹਾਂ ਲਈ ਅਤੇ ਨਾ ਹੀ ਉਨ੍ਹਾਂ ਨਾਲ ਸਾਡੇ ਰਿਸ਼ਤਿਆਂ ਲਈ ਠੀਕ ਹੈ।" ਉਨ੍ਹਾਂ ਕਿਹਾ, "ਅਸੀਂ ਪੋਸਟਰ ਦੇ ਮੁੱਦੇ ਨੂੰ ਉੱਥੇ ਦੀ (ਕੈਨੇਡਾ ਦੀ) ਸਰਕਾਰ ਕੋਲ ਚੁੱਕਾਂਗੇ। ਮੇਰਾ ਮੰਨਣਾ ਹੈ ਕਿ ਹੁਣ ਤਕ ਅਜਿਹਾ (ਕੈਨੇਡਾ ਦੀ ਸਰਕਾਰ ਅੱਗੇ ਮੁੱਦਾ ਚੁੱਕਣ ਦਾ ਕੰਮ) ਪਹਿਲਾਂ ਹੀ ਕੀਤਾ ਜਾ ਚੁੱਕਿਆ ਹੋਵੇਗਾ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।