ਸਰਬੀਮਾਲਾ ਮੰਦਰ 'ਚ ਔਰਤਾਂ ਦਾਖਲ ਹੋਣ 'ਤੇ ਸ਼ਰਧਾਲੂਆਂ ਵਲੋਂ ਪ੍ਰਦਰਸ਼ਨ
Sunday, Dec 23, 2018 - 10:03 AM (IST)
ਕੇਰਲ-ਪੰਬਾ ਇਲਾਕੇ 'ਚ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ ਐਤਵਾਰ ਨੂੰ ਸਵੇਰੇ 50 ਸਾਲ ਤੋਂ ਘੱਟ ਉਮਰ ਦੀਆਂ 11 ਔਰਤਾਂ ਦਾ ਇਕ ਗਰੁੱਪ ਨੇ ਭਗਵਾਨ ਅਯੱਪਾ ਮੰਦਰ ਪਹੁੰਚਣ ਦੀ ਕੋਸ਼ਿਸ਼ ਕੀਤੀ। ਔਰਤਾਂ ਦਾ ਇਹ ਗਰੁੱਪ ਮੰਦਰ ਤੋਂ ਲਗਭਗ 5 ਕਿਲੋਮੀਟਰ ਦੂਰ ਰਵਾਇਤੀ ਜੰਗਲੀ ਰਸਤੇ ਰਾਹੀਂ ਅਯੱਪਾ ਮੰਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸ਼ਰਧਾਲੂਆਂ ਦੇ ਵਿਰੋਧ ਕਾਰਨ ਉਹ ਅੱਗੇ ਨਹੀਂ ਜਾ ਸਕੀਆ।ਇਸ ਤੋਂ ਇਲਾਵਾ ਪੁਲਸ ਨੇ ਦੋ ਦਰਜਨ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ।
ਇਹ ਸਾਰੀਆਂ ਔਰਤਾਂ ਚੇੱਨਈ ਸਥਿਤ 'ਮਨੀਥਾ' ਸੰਸਥਾ ਦੀਆਂ ਮੈਂਬਰ ਹਨ। ਗਰੁੱਪ ਦੀ ਮੈਂਬਰ ਤਿਲਤਾਵਤੀ ਨੇ ਕਿਹਾ ਹੈ,'' ਅਸੀਂ ਮੰਦਰ 'ਚ ਦਰਸ਼ਨ ਨਾ ਹੋਣ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਾਂਗੇ'' ਪੁਲਸ ਨੇ ਸਾਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਵਾਪਸ ਜਾਣ ਨੂੰ ਕਿਹਾ ਹੈ, ਪਰ ਅਸੀਂ ਵਾਪਸ ਨਹੀਂ ਜਾਵਾਂਗੇ।''
ਇਸ ਤੋਂ ਇਲਾਵਾ ਸਬਰੀਮਾਲਾ ਮੰਦਰ 'ਚ 10-50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਮੰਦਰ 'ਚ ਜਾਣ ਲਈ ਰਵਾਇਤੀ ਰੂਪ ਨਾਲ ਲੱਗੀ ਰੋਕ ਦੇ ਖਿਲਾਫ ਹਾਈ ਕੋਰਟ ਨੇ ਆਦੇਸ਼ ਦਿੱਤਾ ਸੀ। ਹਾਈ ਕੋਰਟ ਨੇ ਸਾਰੀਆਂ ਉਮਰ ਦੀਆਂ ਔਰਤਾਂ ਨੂੰ ਮੰਦਰ 'ਚ ਜਾ ਕੇ ਪੂਜਾ ਕਰਨ ਦੀ ਆਗਿਆ ਦਿੱਤੀ ਸੀ ਤਾਂ ਉਸ ਸਮੇਂ ਤੋਂ ਹੀ ਮੰਦਰ 'ਚ ਜਾਣ ਨੂੰ ਲੈ ਕੇ ਕਈ ਵਾਰ ਰੋਸ ਪ੍ਰਦਰਸ਼ਨ ਹੋ ਚੁੱਕੇ ਹਨ।
