ਕੋਰੋਨਾ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਦਾ ਟਰਾਇਲ ਕਰੇਗਾ ਕੇਰਲ, ICMR ਨੇ ਦਿੱਤੀ ਮੰਨਜ਼ੂਰੀ
Thursday, Apr 09, 2020 - 09:03 PM (IST)
ਨਵੀਂ ਦਿੱਲੀ— ਕੇਰਲ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਨ ਵਾਲਾ ਹੈ ਜੋ ਕੋਰੋਨਾ ਵਾਇਰਸ ਪੀੜਤ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਦਾ ਕਲੀਨਿਕਲ ਟਰਾਇਲ ਕਰਨ ਜਾ ਰਿਹਾ ਹੈ। ਇਸ ਥੈਰੇਪੀ 'ਚ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ਦੀ ਐਂਟੀਬਾਡੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੂਬਾ ਦੇ ਸ਼੍ਰੀ ਚਿਤਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਐਂਡ ਟੈਕਨੋਲੋਜੀ ਵਲੋਂ ਇਸ ਪਹਿਲੇ ਪ੍ਰੋਜੈਕਟ ਕਾਊਂਸਿਲ ਆਫ ਮੈਡੀਕਲ ਖੋਜ (ਆਈ. ਸੀ. ਐੱਮ. ਆਰ.) ਨੇ ਸੂਬਾ ਸਰਕਾਰ ਨੂੰ ਇਸਦੀ ਮਨਜ਼ੂਰੀ ਦੇ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਿਗਿਆਨ ਤੇ ਤਕਨੀਕੀ ਵਿਭਾਗ ਦੇ ਅੰਤਰਗਤ ਆਉਣ ਵਾਲਾ ਇਹ ਵਿਭਾਗ ਭਾਰਤੀ ਦਵਾਅ ਕੰਟਰੋਲਰ ਤੇ ਨੈਤਿਕਤਾ ਕਮੇਟੀ ਦੀ ਆਗਿਆ ਮਿਲਣ ਤੋਂ ਬਾਅਦ ਇਸ ਮਹੀਨੇ ਦੇ ਆਖਰ 'ਚ ਟਰਾਇਲ ਸ਼ੁਰੂ ਕਰ ਸਕਦਾ ਹੈ। ਸੰਸਥਾ ਦੇ ਡਾਇਰੈਕਟਰ ਡਾ. ਆਸ਼ਾ ਕਿਸ਼ੋਰ ਨੇ ਕਿਹਾ ਕਿ ਇਸਦੇ ਕਲੀਨਿਕਲ ਟਰਾਇਲ ਕਰਨ ਦੇ ਲਈ ਸਾਨੂੰ ਆਈ. ਸੀ. ਐੱਮ. ਆਰ. ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਨੁਕੂਲ ਥੈਰੇਪੀ ਦਾ ਇਕ ਪ੍ਰਕਾਰ ਹੈ। ਇਸ 'ਚ ਕੋਰੋਨਾ ਨਾਲ ਪੂਰੀ ਤਰ੍ਹਾਂ ਠੀਕ ਹੋਣ ਵਾਲੇ ਲੋਕਾਂ ਦੇ ਪਲਾਜ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ।