ਕੋਰਟ ਨੇ ਕੀਤਾ ਬੱਚੀ ਦਾ ਨਾਮਕਰਨ, ਮਾਤਾ-ਪਿਤਾ ਵਿਚਾਲੇ ਨਹੀਂ ਬਣ ਰਹੀ ਸੀ ਸਹਿਮਤੀ
Monday, Oct 02, 2023 - 03:25 PM (IST)

ਕੋਚੀ (ਭਾਸ਼ਾ)- ਕੇਰਲ ਹਾਈ ਕੋਰਟ ਨੇ ਇਕ 3 ਸਾਲਾ ਬੱਚੀ ਦਾ ਨਾਮਕਰਨ ਕੀਤਾ ਹੈ ਕਿਉਂਕਿ ਉਸ ਦੇ ਨਾਂ ’ਤੇ ਉਸ ਦੇ ਮਾਤਾ-ਪਿਤਾ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਰਹੀ ਸੀ। ਬੱਚੀ ਦੇ ਮਾਤਾ-ਪਿਤਾ ਹੁਣ ਵੱਖ ਹੋ ਚੁੱਕੇ ਹਨ। ਜਸਟਿਸ ਬੀ. ਕੁਰੀਅਨ ਥਾਮਸ ਨੇ ਪਿਛਲੇ ਮਹੀਨੇ ਜਾਰੀ ਇਕ ਹੁਕਮ ਵਿਚ ਕਿਹਾ ਸੀ ਕਿ ਮਾਂ ਵਲੋਂ ਸੁਝਾਏ ਗਏ ਨਾਂ ਨੂੰ ਬਣਦੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ਦੇ ਨਾਲ ਬੱਚੀ ਇਸ ਵੇਲੇ ਰਹਿ ਰਹੀ ਹੈ। ਇਸ ਦੇ ਨਾਲ ਹੀ ਪਿਤਾ ਵਲੋਂ ਸੁਝਾਏ ਗਏ ਨਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮਾਮਲਾ ਵੱਖ ਰਹਿ ਰਹੇ ਪਤੀ-ਪਤਨੀ ਨਾਲ ਜੁੜਿਆ ਹੈ, ਜਿਨ੍ਹਾਂ ਵਿਚ ਆਪਣੀ ਬੇਟੀ ਦੇ ਨਾਂ ’ਤੇ ਵਿਵਾਦ ਸੀ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਬੱਚੀ ਨੂੰ ਜਾਰੀ ਜਨਮ ਸਰਟੀਫਿਕੇਟ ’ਤੇ ਕੋਈ ਨਾਂ ਨਹੀਂ ਸੀ, ਇਸ ਲਈ ਉਸ ਦੀ ਮਾਂ ਨੇ ਨਾਂ ਦਰਜ ਕਰਵਾਉਣ ਦਾ ਯਤਨ ਕੀਤਾ। ਹਾਲਾਂਕਿ ਜਨਮ-ਮੌਤ ਦੇ ਰਜਿਸਟ੍ਰਾਰ ਨੇ ਨਾਂ ਦਰਜ ਕਰਨ ਲਈ ਮਾਤਾ-ਪਿਤਾ, ਦੋਵਾਂ ਦੀ ਮੌਜੂਦਗੀ ’ਤੇ ਜ਼ੋਰ ਦਿੱਤਾ। ਜਦੋਂ ਇਸ ਜੋੜੇ ਵਿਚ ਨਾਂ ’ਤੇ ਆਮ ਸਹਿਮਤੀ ਨਹੀਂ ਬਣੀ ਤਾਂ ਮਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਬੱਚੀ ਦਾ ਜਨਮ 12 ਫਰਵਰੀ 2020 ਨੂੰ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਵਿਚਾਲੇ ਰਿਸ਼ਤੇ ਵਿਚ ਕੜਵਾਹਟ ਆ ਗਈ ਸੀ। ਅਦਾਲਤ ਨੇ 5 ਸਤੰਬਰ ਦੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਬੱਚੀ ਦੀ ਭਲਾਈ ਪ੍ਰਮੁੱਖ ਵਿਸ਼ਾ ਹੈ, ਨਾ ਕਿ ਮਾਤਾ-ਪਿਤਾ ਦੇ ਅਧਿਕਾਰ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8