ਕੇਰਲ ਹਾਈ ਕੋਰਟ ਨੇ 9 ਸਾਲਾ ਬੱਚੀ ਨੂੰ ਪਿਤਾ ਨਾਲ ਸਬਰੀਮਾਲਾ ਜਾਣ ਦੀ ਮਨਜ਼ੂਰੀ ਦਿੱਤੀ
Tuesday, Aug 17, 2021 - 01:13 PM (IST)
ਕੋਚੀ- ਕੇਰਲ ਹਾਈ ਕੋਰਟ ਨੇ 9 ਸਾਲਾ ਬੱਚੀ ਨੂੰ ਆਪਣੇ ਪਿਤਾ ਨਾਲ ਦਰਸ਼ਨ ਲਈ ਸਬਰੀਮਾਲਾ ਮੰਦਰ ਜਾਣ ਦੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਅਦਾਲਤ ਨੇ ਇਸ ਸਾਲ ਅਪ੍ਰੈਲ ’ਚ ਪਾਸ ਉਸ ਦੇ ਇਸੇ ਤਰ੍ਹਾਂ ਦੇ ਆਦੇਸ਼ ਅਤੇ ਰਾਜ ਸਰਕਾਰ ਦੇ 4 ਅਗਸਤ ਦੇ ਆਦੇਸ਼ ਦੇ ਮੱਦੇਨਜ਼ਰ ਇਹ ਮਨਜ਼ੂਰੀ ਦਿੱਤੀ। ਰਾਜ ਸਰਕਾਰ ਦੇ ਆਦੇਸ਼ ’ਚ ਕਿਹਾ ਗਿਆ ਹੈ ਕਿ ਬੱਚੇ ਟੀਕਾਕਰਨ ਕਰਵਾ ਚੁਕੇ ਲੋਕਾਂ ਨਾਲ ਸਾਰੀਆਂ ਗਤੀਵਿਧੀਆਂ ’ਚ ਹਿੱਸਾ ਲੈ ਸਕਦੇ ਹਨ।
ਇਹ ਵੀ ਪੜ੍ਹੋ : ਮਹਾਦੇਵ ਨੂੰ ਖੁਸ਼ ਕਰਨ ਦਾ ਅਨੋਖਾ ਢੰਗ, ਸ਼ਰਧਾਲੂਆਂ ਨੇ 15 ਲੱਖ ਰੁਪਏ ਦੇ ਨੋਟਾਂ ਨਾਲ ਕੀਤਾ ਸ਼ਿੰਗਾਰ
ਅਦਾਲਤ ਨੇ 9 ਸਾਲਾ ਇਕ ਬੱਚੀ ਦੀ ਪਟੀਸ਼ਨ ’ਤੇ ਇਹ ਆਦੇਸ਼ ਪਾਸ ਕੀਤਾ, ਜਿਸ ਨੇ 23 ਅਗਸਤ ਨੂੰ ਆਪਣੇ ਪਿਤਾ ਨਾਲ ਸਬਰੀਮਾਲਾ ਜਾਣ ਦੀ ਮਨਜ਼ੂਰੀ ਮੰਗੀ ਸੀ। ਬੱਚੀ ਦਾ ਪ੍ਰਤੀਨਿਧੀਤੱਵ ਕਰ ਰਹੇ ਵਕੀਲ ਨੇ ਕਿਹਾ ਕਿ ਉਹ 10 ਸਾਲ ਦੀ ਉਮਰ ਤੋਂ ਪਹਿਲਾਂ ਸਬਰੀਮਾਲਾ ਮੰਦਰ ਜਾਣਾ ਚਾਹੁੰਦੀ ਹੈ, ਕਿਉਂਕਿ ਇਸ ਤੋਂ ਬਾਅਦ ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਮੰਦਰ ਨਹੀਂ ਜਾ ਸਕੇਗੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਕਿਹਾ,‘‘ਸੋਚ ਵਿਚਾਰ ਕਰਨ ਤੋਂ ਬਾਅਦ ਸਾਡਾ ਮੰਨਣਾ ਹੈ ਕਿ ਪਟੀਸ਼ਨਕਰਤਾ ਨੂੰ 23 ਅਗਸਤ ਨੂੰ ਆਪਣੇ ਪਿਤਾ ਨਾਲ ਸਬਰੀਮਾਲਾ ਜਾਣ ਦੀ ਮਨਜ਼ੂਰੀ ਦੇਣ ਲਈ ਇਕ ਅੰਤਰਿਮ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ।’’
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦਾ ਐਲਾਨ, ਅਫ਼ਗਾਨ ਨਾਗਰਿਕਾਂ ਨੂੰ ਸਪੈਸ਼ਲ ਵੀਜ਼ਾ ਦੇਵੇਗਾ ਭਾਰਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ