ਕੇਰਲ: ਔਰਤ ਨਾਲ ਯੌਨ ਸ਼ੋਸ਼ਣ ਮਾਮਲੇ ''ਚ 2 ਪਾਦਰੀਆਂ ਨੇ ਕੀਤਾ ਸਰੰਡਰ
Monday, Aug 13, 2018 - 01:59 PM (IST)
ਕੇਰਲ— ਕੇਰਲ 'ਚ 34 ਸਾਲਾਂ ਔਰਤ ਨਾਲ ਯੌਨ ਸ਼ੋਸ਼ਣ ਮਾਮਲੇ 'ਚ ਦੋ ਪਾਦਰੀਆਂ ਨੇ ਸਥਾਨਕ ਅਦਾਲਤ 'ਚ ਸਰੰਡਰ ਕੀਤਾ ਹੈ। ਸੁਪਰੀਮ ਕੋਰਟ ਨੇ ਪਾਦਰੀਆਂ ਦੀ ਅਗਲੀ ਜ਼ਮਾਨਤ ਖਾਰਜ ਕਰਦੇ ਹੋਏ ਉਨ੍ਹਾਂ ਨੂੰ ਸਰੰਡਰ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਬਾਅਦ ਇਸ ਮਾਮਲੇ 'ਚ ਦੋਸ਼ੀ ਪਾਏ ਗਏ 4 'ਚੋਂ 2 ਪਾਦਰੀਆਂ ਨੇ ਤਿਰੂਵੱਲਾ ਸਟੇਸ਼ਨ ਕੋਰਟ 'ਚ ਸੋਮਵਾਰ ਨੂੰ ਸਰੰਡਰ ਕਰ ਦਿੱਤਾ।
https://twitter.com/ANI/status/1028893571720437761
ਇਸ ਤੋਂ ਪਹਿਲਾਂ ਇਸ ਮਾਮਲੇ 'ਚ ਦੋਸ਼ੀ ਜਾਬ ਮੈਥਊ ਨਾਮ ਦੇ ਇਕ ਹੋਰ ਪਾਦਰੀ ਨੇ ਸਰੰਡਰ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ ਤਿੰਨ ਪਾਦਰੀਆਂ 'ਤੇ ਰੇਪ ਅਤੇ ਇਕ ਪਾਦਰੀ 'ਤੇ ਛੇੜਛਾੜ ਦਾ ਮਾਮਲਾ ਦਰਜ ਕੀਤਾ ਸੀ। ਪੀੜਤ ਔਰਤ ਨੇ ਚਰਚ ਦੇ ਪਾਦਰੀਆਂ 'ਤੇ ਰੇਪ ਦਾ ਦੋਸ਼ ਲਗਾਇਆ ਸੀ। ਔਰਤ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਪੰਜ ਪਾਦਰੀਆਂ ਨੇ ਉਸ ਦਾ ਯੌਨ ਸ਼ੋਸ਼ਣ ਕਰਨ ਦੇ ਬਾਅਦ ਬਲੈਕਮੇਲ ਕੀਤਾ। ਪੀੜਤ ਔਰਤ ਦੇ ਪਤੀ ਨੇ ਕਿਹਾ ਕਿ ਮੇਰੀ ਪਤਨੀ ਦਾ ਯੌਨ ਸ਼ੋਸ਼ਣ ਕੀਤਾ ਗਿਆ। ਉਸ ਨੂੰ ਪਾਦਰੀ ਦੇ ਨਾਲ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ। ਜਦੋਂ ਉਸ ਨੇ ਤਿੰਨ ਪਾਦਰੀਆਂ ਤੋਂ ਮਦਦ ਮੰਗੀ ਤਾਂ ਉਨ੍ਹਾਂ ਨੇ ਵੀ ਉਸ ਦਾ ਸ਼ੋਸ਼ਣ ਕੀਤਾ। ਇਕ ਪਾਦਰੀ ਨੇ ਉਸ ਨੂੰ ਬਲੈਕਮੇਲ ਵੀ ਕੀਤਾ।