ਸਿਆਚਿਨ: ਸ਼ਹੀਦ ਸੁਦੇਸ਼ ਦੇ ਪਰਿਵਾਰ ਨੂੰ ਮਦਦ ਰਾਸ਼ੀ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਵੇਗੀ ਸਰਕਾਰ

02/11/2016 12:16:33 PM

ਤਿਰੂਅਨੰਤਪੁਰਮ— ਕੇਰਲ ਸਰਕਾਰ ਨੇ ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿਚ ਬਰਫ ਦੀ ਲਪੇਟ ''ਚ ਆਉਣ ਕਾਰਨ ਸ਼ਹੀਦ ਹੋਏ ਲਾਂਸ ਨਾਇਕ ਬੀ. ਸੁਦੇਸ਼ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਲਾਂਸ ਨਾਇਕ ਸੁਦੇਸ਼ ਬਰਫ ਦੀ ਲਪੇਟ ਵਿਚ ਆਉਣ ਨਾਲ ਸ਼ਹੀਦ ਹੋਏ ਫੌਜ ਦੇ 9 ਜਵਾਨਾਂ ''ਚੋਂ ਇਕ ਸਨ। ਸੂਬਾ ਸਰਕਾਰ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਦੇਵੇਗੀ। ਬੁੱਧਵਾਰ ਦੀ ਸ਼ਾਮ ਨੂੰ ਕੈਬਨਿਟ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਓਮਨ ਚਾਂਡੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਜਵਾਨ ਦੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਦੇਵੇਗੀ।
ਜ਼ਿਕਰਯੋਗ ਹੈ ਕਿ ਸਿਆਚਿਨ ਵਿਚ 10 ਜਵਾਨ 3 ਫਰਵਰੀ ਨੂੰ 19,500 ਫੁੱਟ ਦੀ ਉੱਚਾਈ ''ਤੇ ਸਥਿਤ ਸਿਆਚਿਨ ਗਲੇਸ਼ੀਅਰ ''ਚ ਬਰਫ ਹੇਠਾਂ ਜ਼ਿੰਦਾ ਦਫਨ ਹੋ ਗਏ ਸਨ। ਫੌਜ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਜਾਰੀ ਰੱਖੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਕ ਵੱਡੀ ਸਫਲਤਾ ਹੱਥ ਲੱਗੀ। ਉਨ੍ਹਾਂ ਨੂੰ ਇਕ ਜਵਾਨ ਜਿਊਂਦਾ ਮਿਲਿਆ। 6 ਦਿਨਾਂ ਤਕ ਤਕਰੀਬਨ 35 ਫੁੱਟ ਬਰਫ ਵਿਚ ਦੱਬੇ ਲਾਂਸ ਨਾਇਕ ਹਨੂੰਮਨਥੱਪਾ ਹੈਰਾਨੀਜਨਕ ਰੂਪ ਨਾਲ ਜਿਊਂਦੇ ਨਿਕਲੇ ਪਰ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਕੁਝ ਜ਼ਰੂਰੀ ਅੰਗ ਕੰਮ ਨਹੀਂ ਕਰ ਰਹੇ ਹਨ।


Tanu

News Editor

Related News