ਕੇਰਲ ਜਹਾਜ਼ ਹਾਦਸਾ : ਮਰਨ ਵਾਲਿਆਂ ''ਚ ਇਕ ਸ਼ਖਸ ਨਿਕਲਿਆ ਕੋਰੋਨਾ ਪਾਜ਼ੇਟਿਵ

Saturday, Aug 08, 2020 - 02:25 PM (IST)

ਕੇਰਲ ਜਹਾਜ਼ ਹਾਦਸਾ : ਮਰਨ ਵਾਲਿਆਂ ''ਚ ਇਕ ਸ਼ਖਸ ਨਿਕਲਿਆ ਕੋਰੋਨਾ ਪਾਜ਼ੇਟਿਵ

ਕੋਝੀਕੋਡ- ਕੇਰਲ 'ਚ ਕੋਝੀਕੋਡ ਏਅਰਪੋਰਟ 'ਤੇ ਹੋਏ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਹਾਦਸੇ 'ਚ ਮਰਨ ਵਾਲੇ ਯਾਤਰੀਆਂ 'ਚ ਇਕ ਸ਼ਖਸ ਕੋਰੋਨਾ ਪਾਜ਼ੇਟਿਵ ਸੀ। ਸ਼ੁੱਕਰਵਾਰ ਸ਼ਾਮ ਹੋਏ ਹਾਦਸੇ 'ਚ 2 ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਵੰਦੇ ਭਾਰਤ ਮਿਸ਼ਨ ਦੇ ਅਧੀਨ ਦੁਬਈ ਤੋਂ ਕੋਝੀਕੋਡ ਆ ਰਿਹਾ ਜਹਾਜ਼ ਰਣਵੇਅ 'ਤੇ ਫਿਸਲ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕੋਰੋਨਾ ਟੈਸਟ 'ਚ ਇਕ ਯਾਤਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਹਾਜ਼ ਹਾਦਸੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਤੋਂ ਇਲਾਵਾ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਅਤੇ ਰਾਜਪਾਲ ਆਰਿਫ਼ ਮੁਹੰਮਦ ਖਾਨ ਮੌਕੇ 'ਤੇ ਪਹੁੰਚੇ।

ਦੱਸਣਯੋਗ ਹੈ ਕਿ ਕੋਰੋਨਾ ਆਫ਼ਤ ਦਰਮਿਆਨ ਭਾਰਤ ਮਿਸ਼ਨ ਦੇ ਅਧੀਨ ਏਅਰ ਇੰਡੀਆ ਐਕਸਪ੍ਰੈੱਸ ਦਾ AXB1344, ਬੋਇੰਗ 737 ਦੁਬਈ ਤੋਂ ਕੋਝੀਕੋਡ ਆ ਰਿਹਾ ਸੀ। ਕੇਰਲ 'ਚ ਸ਼ੁੱਕਰਵਾਰ ਨੂੰ ਤੇਜ਼  ਬਾਰਸ਼ ਹੋ ਰਹੀਸੀ। ਦੁਬਈ ਤੋਂ 184 ਯਾਤਰੀਆਂ ਅਤੇ ਕਰੂ ਦੇ 6 ਮੈਂਬਰਾਂ ਨੂੰ ਲੈ ਕੇ ਕੋਝੀਕੋਡ ਪਹੁੰਚਿਆ, ਇਹ ਜਹਾਜ਼ ਰਣਵੇਅ 'ਤੇ ਫਿਸਲ ਗਿਆ ਅਤੇ ਕੰਧ ਨਾਲ ਜਾ ਟਕਰਾਇਆ, ਜਿਸ 'ਚ ਇਸ ਦੇ 2 ਹਿੱਸੇ ਹੋ ਗਏ। ਕੋਰੋਨਾ ਵਾਇਰਸ ਆਫ਼ਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਨੂੰ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਸ਼ੁਰੂ ਕੀਤਾ ਸੀ। ਇਸ ਦੇ ਅਧੀਨ ਵਿਸ਼ੇਸ਼ ਜਹਾਜ਼ਾਂ ਰਾਹੀਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਂਦਾ ਜਾ ਰਿਹਾ ਹੈ।


author

DIsha

Content Editor

Related News