ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਪਿਤਾ ਨੂੰ ਜੱਜ ਨੇ ਸੁਣਾਈ 106 ਸਾਲ ਦੀ ਕੈਦ
Wednesday, May 11, 2022 - 02:26 PM (IST)

ਤਿਰੂਵਨੰਤਪੁਰ– ਕੇਰਲ ਦੀ ਇਕ ਸਪੈਸ਼ਲ ਫਾਸਟ ਟਰੈਕ ਕੋਰਟ ਨੇ ਇਕ ਵਿਅਕਤੀ ਨੂੰ ਆਪਣੀ ਹੀ ਨਾਬਾਲਗ ਧੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਪੋਕਸੋ ਕਾਨੂੰਨ ਤਹਿਤ 106 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਪਿਤਾ 2015 ਤੋਂ ਹੀ ਆਪਣੀ ਨਾਬਾਲਗ ਧੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰ ਰਿਹਾ ਸੀ ਅਤੇ ਪੀੜਤਾ 2017 ’ਚ ਗਰਭਵਤੀ ਹੋ ਗਈ ਸੀ। ਪਿਤਾ ਨੂੰ ਬੱਚਿਆਂ ਨਾਲ ਯੌਨ ਅਪਰਾਧਾਂ ਤੋਂ ਸੁਰੱਖਿਆ ਕਾਨੂੰਨ (ਪੋਕਸੋ) ਤਹਿਤ ਦੋਸ਼ੀ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਗੈਂਗਰੇਪ ਮਗਰੋਂ SHO ਨੇ ਮਿਟਾਈ ਸੀ ਹਵਸ, 13 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਹੱਡ-ਬੀਤੀ
ਐਡੀਸ਼ਨਲ ਸੈਸ਼ਨ ਜੱਜ ਉਦੈ ਕੁਮਾਰ ਨੇ ਨਾਬਾਲਗ ਬੱਚੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ, ਉਸ ਨੂੰ ਗਰਭਵਤੀ ਕਰਨ, 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਮਾਤਾ-ਪਿਤਾ ਜਾਂ ਰਿਸ਼ਤੇਦਾਰ ਵਲੋਂ ਜਬਰ-ਜ਼ਿਨਾਹ ਦੇ ਵੱਖ-ਵੱਖ ਅਪਰਾਧਾਂ ਲਈ 25-25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਸਜ਼ਾ ਇਕੱਠੀ ਚੱਲੇਗੀ ਅਤੇ ਦੋਸ਼ੀ 25 ਸਾਲ ਜੇਲ੍ਹ ਦੀ ਸਜ਼ਾ ਕੱਟੇਗਾ। ਅਦਾਲਤ ਨੇ ਦੋਸ਼ੀ ਪਿਤਾ ’ਤੇ ਕੁੱਲ 17 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ।
ਇਹ ਵੀ ਪੜ੍ਹੋ : ਪਰਿਵਾਰਕ ਕਲੇਸ਼ ਮੁਕਾਉਣ ਲਈ ਸਹੁਰਿਆਂ ਨੇ ਤਾਂਤਰਿਕ ਕੋਲ ਭੇਜੀ ਨੂੰਹ, 79 ਦਿਨਾਂ ਤੱਕ ਕੀਤਾ ਜਬਰ-ਜ਼ਿਨਾਹ
ਓਧਰ ਸੂਬੇ ਵਲੋਂ ਪੇਸ਼ ਵਿਸ਼ੇਸ਼ ਸਰਕਾਰੀ ਵਕੀਲ ਅਜਿਤ ਥੰਕਯਾ ਨੇ ਕਿਹਾ ਕਿ ਇਹ ਘਟਨਾ 2017 ’ਚ ਸਾਹਮਣੇ ਆਈ, ਜਦੋਂ ਕੁੜੀ ਗਰਭਵਤੀ ਹੋ ਗਈ। ਸ਼ੁਰੂਆਤ ’ਚ ਉਸ ਨੇ ਆਪਣੀ ਮਾਂ ਅਤੇ ਪੁਲਸ ਦੇ ਪੁੱਛਣ ਦੇ ਬਾਵਜੂਦ ਇਹ ਖ਼ੁਲਾਸਾ ਨਹੀਂ ਕੀਤਾ ਸੀ ਅਪਰਾਧੀ ਕੌਣ ਹੈ। ਬਾਅਦ ’ਚ ਉਸ ਨੂੰ ਕੌਂਸਲਿੰਗ ਲਈ ਬਾਲ ਕਲਿਆਣ ਕੇਂਦਰ (CWC) ਭੇਜਿਆ ਗਿਆ, ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦਾ ਪਿਤਾ ਹੀ ਪਿਛਲੇ 2 ਸਾਲਾਂ ਤੋਂ ਉਸ ਦਾ ਜਬਰ-ਜ਼ਿਨਾਹ ਕਰ ਰਿਹਾ ਸੀ। ਪਿਤਾ ਨੂੰ 2017 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੇ ਬੱਚੇ ਨੂੰ CWC ਜ਼ਰੀਏ ਗੋਦ ਲੈਣ ਲਈ ਰੱਖਿਆ ਗਿਆ ਸੀ।