ਸ਼ਰਮਨਾਕ ਘਟਨਾ; ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ 90 ਸਾਲਾ ਬਜ਼ੁਰਗ ਨੂੰ ਕੈਦ

Thursday, Sep 01, 2022 - 11:13 AM (IST)

ਸ਼ਰਮਨਾਕ ਘਟਨਾ; ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ 90 ਸਾਲਾ ਬਜ਼ੁਰਗ ਨੂੰ ਕੈਦ

ਕੇਰਲ- ਕੇਰਲ ਦੀ ਇਕ ਅਦਾਲਤ ਨੇ ਪਲੱਕੜ ਜ਼ਿਲ੍ਹੇ ਦੇ ਕਰਿੰਬਾ ਪਿੰਡ ’ਚ ਇਕ ਨਾਬਾਲਗ 15 ਸਾਲ ਦੀ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ  90 ਸਾਲਾ ਬਜ਼ੁਰਗ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਫਾਸਟ ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਸਤੀਸ਼ ਕੁਮਾਰ ਨੇ 2020 'ਚ ਗੁਆਂਢ 'ਚ ਰਹਿਣ ਵਾਲੀ 15 ਸਾਲਾ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਜ਼ੁਰਮ ’ਚ ਦੋਸ਼ੀ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 

ਸਰਕਾਰੀ ਵਕੀਲ ਨਿਸ਼ਾ ਵਿਜੇਕੁਮਾਰ ਨੇ ਦੱਸਿਆ ਕਿ ਬਜ਼ੁਰਗ ਨੂੰ ਬਾਲ ਯੌਨ ਅਪਰਾਧ ਸੁਰੱਖਿਆ (ਪੋਕਸੋ) ਕਾਨੂੰਨ ਦੀ ਧਾਰਾ-7 ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਪੋਕਸੋ ਐਕਟ ਦੀ ਧਾਰਾ 7 ਦੇ ਤਹਿਤ ਘੱਟੋ-ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ 5 ਸਾਲ ਦੀ ਕੈਦ ਦੀ ਵਿਵਸਥਾ ਹੈ। ਵਿਜੇਕੁਮਾਰ ਨੇ ਕਿਹਾ ਕਿ ਅਦਾਲਤ ਨੇ 9 ਗਵਾਹਾਂ ਦੇ ਬਿਆਨ ਦਰਜ ਕਰਨ ਅਤੇ ਇਸਤਗਾਸਾ ਪੱਖ ਵੱਲੋਂ ਦਾਇਰ ਕਈ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਬਜ਼ੁਰਗ ਨੂੰ ਦੋਸ਼ੀ ਠਹਿਰਾਇਆ।


author

Tanu

Content Editor

Related News