ਕੇਜਰੀਵਾਲ ਦਾ ਆਜ਼ਾਦੀ ਦਿਹਾੜੇ ਮੌਕੇ ਵਧਾਈ ਸੰਦੇਸ਼, ਬੋਲੇ ਭਾਰਤ ਨੂੰ ਨੰਬਰ-1 ਦੇਸ਼ ਬਣਾਉਣਾ ਹੈ

Monday, Aug 15, 2022 - 10:49 AM (IST)

ਕੇਜਰੀਵਾਲ ਦਾ ਆਜ਼ਾਦੀ ਦਿਹਾੜੇ ਮੌਕੇ ਵਧਾਈ ਸੰਦੇਸ਼, ਬੋਲੇ ਭਾਰਤ ਨੂੰ ਨੰਬਰ-1 ਦੇਸ਼ ਬਣਾਉਣਾ ਹੈ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਰਾਜਧਾਨੀ ਅਤੇ ਦੇਸ਼ ਵਾਸੀਆਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਰਾਜਧਾਨੀ ਅਤੇ ਸਾਰੇ ਦੇਸ਼ ਵਾਸੀਆਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਸ ਗੌਰਵਸ਼ਾਲੀ ਮੌਕੇ ਆਓ ਅਸੀਂ ਸਾਰੇ ਦੇਸ਼ ਵਾਸੀ ਇਹ ਪ੍ਰਣ ਲਈਏ ਕਿ ਆਪਣੇ ਮਹਾਨ ਭਾਰਤ ਦੇ ਹਰ ਬੱਚੇ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੇਣੀ ਹੈ, ਹਰ ਵਿਅਕਤੀ ਨੂੰ ਚੰਗਾ ਇਲਾਜ ਦੇਣਾ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ, ਭਾਰਤ ਨੂੰ ਨੰਬਰ-1 ਦੇਸ਼ ਬਣਾਉਣਾ ਹੈ।'' ਉਨ੍ਹਾਂ ਨੇ ਆਪਣੇ ਟਵੀਟ ਨਾਲ ਦੇਸ਼ ਦੀ ਕੁਦਰਤੀ ਅਕਸ ਨੂੰ ਦਰਸਾਉਣ ਵਾਲਾ ਵੀਡੀਓ ਵੀ ਸਾਂਝਾ ਕੀਤਾ।

 

PunjabKesari


author

DIsha

Content Editor

Related News