ਰੋਹਤਕ ਪਹੁੰਚੇ ਕੇਜਰੀਵਾਲ, ਕਿਹਾ- 2 ਪਾਰਟੀਆਂ ਵਿਚਾਲੇ ਪਿਸ ਰਿਹਾ ਹੈ ਹਰਿਆਣਾ
Sunday, Nov 05, 2023 - 03:50 PM (IST)
ਰੋਹਤਕ- ਹਰਿਆਣਾ ਦੇ ਰੋਹਤਕ 'ਚ ਆਮ ਆਦਮੀ ਪਾਰਟੀ ਦੇ 11 ਅਹੁਦਾ ਅਧਿਕਾਰੀਆਂ ਨੂੰ ਸਹੁੰ ਚੁਕਾਉਣ ਲਈ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ। ਉੱਥੇ ਹੀ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਆਏ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਭਾਜਪਾ ਖ਼ੁਦ ਨੂੰ ਨਾਨ-ਜਾਟ ਪਾਰਟੀ ਕਹਿੰਦੀ ਹੈ, ਜਦੋਂ ਕਿ ਕਾਂਗਰਸ ਖ਼ੁਦ ਨੂੰ ਜਾਟਾਂ ਦੀ ਪਾਰਟੀ ਕਹਿੰਦੀ ਹੈ। ਦੋਵੇਂ ਪਾਰਟੀਆਂ ਦੀ ਸੱਤਾ ਹਰਿਆਣਾ 'ਚ ਰਹਿ ਚੁੱਕੀ ਹੈ। ਇਨ੍ਹਾਂ ਨੇ ਨਾ ਜਾਟਾਂ ਦਾ ਭਲਾ ਕੀਤਾ ਅਤੇ ਨਾ ਹੀ ਨਾਨ-ਜਾਟਾਂ ਦਾ। ਹੁਣ ਲੋਕ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਹਨ। ਆਮ ਆਦਮੀ ਪਾਰਟੀ 36 ਬਿਰਾਦਰੀ ਦੀ ਪਾਰਟੀ ਹੈ, ਜੋ ਸਾਰਿਆਂ ਦਾ ਭਲਾ ਕਰੇਗੀ।
दिल्ली और पंजाब में हो रहे शानदार कामों को हरियाणा के घर-घर तक लेकर जाने के लिए हरियाणा में आम आदमी पार्टी का संगठन तैयार है। https://t.co/jOKpRxvc7C
— Arvind Kejriwal (@ArvindKejriwal) November 5, 2023
ਕੇਜਰੀਵਾਲ ਨੇ ਈ.ਡੀ. ਵਲੋਂ ਦਿੱਤੇ ਗਏ ਨੋਟਿਸ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸਿਰਫ਼ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਜੇਕਰ ਪੀ.ਐੱਮ. ਅਸਲ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਲੜਦੇ ਹਨ ਤਾਂ ਕੇਜਰੀਵਾਲ ਅਤੇ 'ਆਪ' ਪਾਰਟੀ ਉਨ੍ਹਾਂ ਦਾ ਅੱਗੇ ਵਧ ਕੇ ਸਾਥ ਦਿੰਦੀ ਪਰ ਮੋਦੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਨਹੀਂ ਲੜ ਰਹੇ ਸਗੋਂ ਆਪਣੇ ਇਕ ਦੋਸਤ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਜਿਨ੍ਹਾਂ 'ਤੇ ਗਲਤ ਕੰਮ ਕਰਨ ਦਾ ਦੋਸ਼ ਲਗਾਉਂਦੀ ਹੈ, ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਹੋਣ 'ਤੇ ਮੰਤਰੀ ਅਹੁਦੇ ਦੇ ਨਾਲ ਸਨਮਾਨਤ ਕਰਦੀ ਹੈ। ਪਾਰਟੀ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਕੋਈ ‘ਵੱਡਾ ਪਾਪ ਜਾਂ ਅਪਰਾਧ’ ਕੀਤਾ ਹੈ ਅਤੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ, ਤਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.), ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਾਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਕਦੇ ਵੀ ਉਸ ਵਿਅਕਤੀ ਨੂੰ ਛੂਹਣ ਦੀ ਹਿੰਮਤ ਨਹੀਂ ਕਰਦੇ। 'ਆਪ' ਨੇਤਾ ਨੇ ਕਿਹਾ,''ਕੌਣ ਭ੍ਰਿਸ਼ਟ ਹੈ? ਭ੍ਰਿਸ਼ਟ ਉਹ ਨਹੀਂ ਹਨ, ਜਿਨ੍ਹਾਂ ਨੂੰ ਈ.ਡੀ. ਫੜਦੀ ਹੈ ਅਤੇ ਸਲਾਖਾਂ ਦੇ ਪਿੱਛੇ ਭੇਜ ਦਿੰਦੀ ਹੈ। ਭ੍ਰਿਸ਼ਟ ਉਹ ਹਨ ਜੋ ਈ.ਡੀ. ਦੇ ਡਰ ਤੋਂ ਭਾਜਪਾ 'ਚ ਸ਼ਾਮਲ ਹੋ ਜਾਂਦੇ ਹਨ। ਜਿਨ੍ਹਾਂ ਨੂੰ ਈ.ਡੀ. ਫੜਦੀ ਹੈ ਪਰ ਉਹ ਭਾਜਪਾ 'ਚ ਸ਼ਾਮਲ ਨਹੀਂ ਹੁੰਦੇ, ਉਹ ਕੱਟੜ ਈਮਾਨਦਾਰ ਹਨ, ਕਿਉਂਕਿ ਉਹ ਜਾਣਕਾਰੀ ਹਨ ਕਿ ਅੱਜ ਨਹੀਂ ਤਾਂ ਕੱਲ੍ਹ ਉਹ ਬਾਹਰ ਆ ਜਾਣਗੇ।'' ਕੇਜਰੀਵਾਲ ਨੇ ਕਿਹਾ,''ਪਰ ਜੋ ਬੇਇਮਾਨੀ 'ਚ ਸ਼ਾਮਲ ਹਨ, ਉਹ ਜਾਣਦੇ ਹਨ ਕਿ ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਪੂਰੀ ਜ਼ਿੰਦਗੀ ਜੇਲ੍ਹ 'ਚ ਬਿਤਾਉਣੀ ਹੋਵੇਗੀ, ਇਸ ਲਈ ਤੁਰੰਤ ਭਾਜਪਾ 'ਚ ਸ਼ਾਮਲ ਹੋ ਜਾਂਦੇ ਹਨ। ਇਸ ਲਈ ਸਮਝੋ ਕਿ ਕੌਣ ਭ੍ਰਿਸ਼ਟ ਹੈ ਅਤੇ ਕੌਣ ਈਮਾਨਦਾਰ ਹੈ।'' ਈ.ਡੀ. ਨੇ ਹਾਲ ਹੀ ਵਿਚ ਕੇਜਰੀਵਾਲ ਨੂੰ ਕਥਿਤ ਦਿੱਲੀ ਆਬਕਾਰੀ ਨੀਤੀ ਘਪਲੇ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8