ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਮੁੜ ਬੋਲੇ ਕੇਜਰੀਵਾਲ- ਦੇਸ਼ ਨੂੰ ਪੜ੍ਹੇ-ਲਿਖੇ PM ਦੀ ਜ਼ਰੂਰਤ

Saturday, Apr 01, 2023 - 12:54 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਸ ਦੇਸ਼ 'ਚ ਪੀ.ਐੱਮ. ਪੜ੍ਹੇ-ਲਿਖੇ ਹੋਣੇ ਚਾਹੀਦੇ ਹਨ, ਕਿਉਂਕਿ ਉਨ੍ਹਾਂ ਨੇ ਦਿਨ 'ਚ ਕਈ ਫ਼ੈਸਲੇ ਲੈਣੇ ਹੁੰਦੇ ਹਨ ਨਹੀਂ ਤਾਂ ਅਫ਼ਸਰ ਗੁੰਮਰਾਹ ਕਰ ਸਕਦਾ ਹੈ। ਪ੍ਰਧਾਨ ਮੰਤਰੀ ਦੀ ਸਿੱਖਿਆ ਨੂੰ ਲੈ ਕੇ ਲੋਕਾਂ ਦੀ ਉਲਝਣ ਹੋਰ ਵੱਧ ਗਈ ਹੈ। ਪ੍ਰਧਾਨ ਮੰਤਰੀ ਦੀ ਡਿਗਰੀ ਕਿਉਂ ਨਹੀਂ ਦਿਖਾਈ ਜਾ ਰਹੀ ਹੈ। ਪੂਰੇ ਦੇਸ਼ ਦੇ ਸਾਹਮਣੇ ਇਹ ਪ੍ਰਸ਼ਨ ਹੈ। 21 ਸਦੀ ਦੇ ਭਾਰਤ ਦੇ ਸਾਹਮਣੇ ਇਹ ਸਵਾਲ ਹੈ। ਕੇਜਰੀਵਾਲ ਨੇ ਕਿਹਾ,''ਗੁਜਰਾਤ ਹਾਈ ਕੋਰਟ ਦਾ ਆਰਡਰ ਆਇਆ ਕਿ ਦੇਸ਼ ਦੇ ਲੋਕ ਪੀ.ਐੱਮ. ਦੀ ਸਿੱਖਿਆ ਬਾਰੇ ਜਾਣਕਾਰੀ ਨਹੀਂ ਲੈ ਸਕਦੇ, ਇਸ ਤੋਂ ਦੇਸ਼ ਹੈਰਾਨ ਹੈ। ਲੋਕਤੰਤਰ 'ਚ ਜਾਣਕਾਰੀ ਮੰਗਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਿਸੇ ਦਾ ਵੀ ਅਨਪੜ੍ਹ ਹੋਣਾ ਕੋਈ ਗੁਨਾਹ ਜਾਂ ਪਾਪ ਨਹੀਂ ਹੈ। ਦੇਸ਼ 'ਚ ਗਰੀਬੀ ਕਾਰਨ ਬਹੁਤ ਲੋਕਾਂ ਨੂੰ ਸਿੱਖਿਆ ਨਹੀਂ ਮਿਲ ਪਾਉਂਦੀ। ਮੈਂ ਇਹ ਜਾਣਕਾਰੀ ਕਿਉਂ ਮੰਗੀ? 75 ਸਾਲਾਂ 'ਚ ਦੇ ਉਸ ਤਰ੍ਹਾਂ ਤਰੱਕੀ ਨਹੀਂ ਕਰ ਸਕਿਆ, ਜਿਵੇਂ ਕਰਨੀ ਸੀ। 

 

ਕੇਜਰੀਵਾਲ ਨੇ ਕਿਹਾ,''ਉਨ੍ਹਾਂ ਦਾ ਬਿਆਨ ਆਇਆ ਕਿ ਨਾਲੀ ਦੀ ਗੈਸ ਨਾਲ ਚਾਹ ਬਣਾਈ ਜਾ ਸਕਦੀ ਹੈ। ਬੱਦਲਾਂ ਦੇ ਪਿੱਛੇ ਹਵਾਈ ਜਹਾਜ਼ ਨੂੰ ਰਡਾਰ ਨਹੀਂ ਫੜ ਸਕੇਗਾ। ਪੜ੍ਹਿਆ-ਲਿਖਿਆ ਆਦਮੀ ਅਜਿਹੀ ਗੱਲ ਨਹੀਂ ਕਰੇਗਾ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਵਿਗਿਆਨ ਦੀ ਜਾਣਕਾਰੀ ਕਿੰਨੀ ਘੱਟ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਕਲਾਈਮੇਟ ਚੇਂਜ ਕੁਝ ਨਹੀਂ ਹੈ, ਜਦੋਂ ਕਿ ਇਹ ਹਕੀਕਤ ਹੈ, ਉੱਥੇ ਬੱਚੇ ਹੱਸ ਰਹੇ ਸਨ, ਅਜਿਹੇ 'ਚ ਸ਼ੱਕ ਹੁੰਦਾ ਹੈ ਕਿ ਕੀ ਪ੍ਰਧਾਨ ਮੰਤਰੀ ਪੜ੍ਹੇ ਲਿਖੇ ਹਨ।'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਕ ਹੀ ਦਿਨ 'ਚ ਸੈਂਕੜੇ ਫ਼ੈਸਲੇ ਲੈਣੇ ਪੈਂਦੇ ਹਨ, ਜੇਕਰ ਉਹ ਪੜ੍ਹੇ ਨਹੀਂ ਹੋਣਗੇ ਤਾਂ ਅਧਿਕਾਰੀ ਉਨ੍ਹਾਂ ਤੋਂ ਕਿਤੇ ਵੀ ਦਸਤਖ਼ਤ ਕਰਵਾ ਲੈਣਗੇ। ਜਿਵੇਂ ਨੋਟਬੰਦੀ ਹੋਈ, ਜੀ.ਐੱਸ.ਟੀ. ਲਾਗੂ ਹੋਇਆ, ਇਨ੍ਹਾਂ ਨਾਲ ਅਰਥਵਿਵਸਥਾ ਦਾ ਬੇੜਾ ਗਰਕ ਹੋਇਆ, ਖੇਤੀ ਕਾਨੂੰਨੀ ਇੰਝ ਹੀ ਲਿਆਂਦੇ ਗਏ। ਪਿਛਲੇ ਕੁਝ ਸਾਲਾਂ 'ਚ 60 ਹਜ਼ਾਰ ਸਕੂਲ ਬੰਦ ਕੀਤੇ ਗਏ ਯਾਨੀ ਸਿੱਖਿਆ ਨੂੰ ਤਵਜੋਂ ਨਹੀਂ ਦਿੱਤੀ ਜਾ ਰਹੀ ਹੈ। ਅਨਪੜ੍ਹ ਦੇਸ਼ ਤਰੱਕੀ ਕਿਵੇਂ ਕਰੇਗਾ।


DIsha

Content Editor

Related News