ਕੇਜਰੀਵਾਲ ਦੇ ਵਿਧਾਇਕ ਕਰਤਾਰ ਸਿੰਘ ਦੇ ਘਰ ਆਮਦਨ ਟੈਕਸ ਦਾ ਛਾਪਾ

07/27/2016 6:15:02 AM

ਨਵੀਂ ਦਿੱਲੀ— ਕੇਜਰੀਵਾਲ ਦੇ ਵਿਧਾਇਕ ਕਰਤਾਰ ਦੇ ਘਰ ''ਤੇ ਆਮਦਨ ਟੈਕਸ ਦਾ ਛਾਪਾ ਪਿਆ ਹੈ। ਬੁੱਧਵਾਰ ਨੂੰ ਆਮਦਨ ਟੈਕਸ ਅਧਿਕਾਰੀਆਂ ਨੇ ਕਰਤਾਰ ਸਿੰਘ ਤੰਵਰ ਦੇ ਦੱਖਣੀ ਦਿੱਲੀ ਸਥਿਤ ਫਾਰਮ ਹਾਊਸ ਅਤੇ ਦਫ਼ਤਰ ''ਤੇ ਛਾਪਾ ਮਾਰਿਆ। ਇਸ ਤੋਂ ਬਾਅਦ ''ਆਪ'' ਪਾਰਟੀ ਨੇ ਮੋਦੀ ਸਰਕਾਰ ''ਤੇ ਵਾਰ ਕਰਦੇ ਹੋਏ ਕਿਹਾ ਕਿ ਅਜਿਹੀ ਕਾਰਵਾਈ ਕਰ ਕੇ ਲੋਕਤੰਤਰੀ ਸਿਧਾਂਤਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਕਰਤਾਰ ਸਿੰਘ ਛੱਤਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਜ਼ਿਕਰਯੋਗ ਹੈ ਕਿ ਕਰਤਾਰ ਸਿੰਘ ਪਹਿਲਾਂ ਭਾਜਪਾ ''ਚ ਸਨ ਪਰ ਵਿਧਾਨ ਸਭਆ ਚੋਣਾਂ ''ਚ ਉਨ੍ਹਾਂ ਨੇ ਭਾਜਪਾ ਦਾ ਹੱਥ ਛੱਡ ਕੇ ''ਆਪ'' ਦਾ ਹੱਥ ਫੜ ਲਿਆ ਸੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੂੰ ਵੱਖ-ਵੱਖ ਮਾਮਲਿਆਂ ''ਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਆਮ ਆਦਮੀ ਪਾਰਟੀ ਦੇ ਮੁਖੀਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੋਸ਼ ਹਨ ਕਿ ਮੋਦੀ ਸਰਕਾਰ ਉਨ੍ਹਾਂ ਦੇ ਪਾਰਟੀ ਵਿਧਾਇਕਾਂ ਦੇ ਪਿੱਛੇ ਪਈ ਹੈ।


Disha

News Editor

Related News